ਕੁਰਕੀ ਕਰਨ ਆਏ ਅਧਿਕਾਰੀਆਂ ਦਾ ਕੀਤਾ ਜਾਵੇਗਾ ਸਖਤ ਵਿਰੋਧ- ਕਿਸਾਨ ਆਗੂ

ss1

ਕੁਰਕੀ ਕਰਨ ਆਏ ਅਧਿਕਾਰੀਆਂ ਦਾ ਕੀਤਾ ਜਾਵੇਗਾ ਸਖਤ ਵਿਰੋਧ- ਕਿਸਾਨ ਆਗੂ

img-20161129-wa0031ਤਲਵੰਡੀ ਸਾਬੋ, 29 ਨਵੰਬਰ (ਗੁਰਜੰਟ ਸਿੰਘ ਨਥੇਹਾ)- ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਿਸੇ ਵੀ ਹਾਲਤ ‘ਚ ਨਹੀਂ ਹੋਣ ਦਿੱਤੀ ਜਾਵੇਗੀ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਜਸਪਾਲ ਸਿੰਘ ਗਾਟਵਾਲੀ ਨੇ ਇੱਕ ਪ੍ਰੈੱਸ ਮਿਲਣੀ ਦੌਰਾਨ ਕੀਤਾ। ਉਹਨਾਂ ਕਿਹਾ ਕਿ ਅਗਲੇ ਮਹੀਨੇ ਦੀ ਦੋ ਤਰੀਕ ਨੂੰ ਖੇਤਰ ਦੇ ਪਿੰਡ ਗਿਆਨਾ ਦੇ ਕਿਸਾਨ ਤੇਜਾ ਸਿੰਘ ਪੁੱਤਰ ਭੋਲਾ ਸਿੰਘ ਪੱਤਰ ਕਪੂਰ ਸਿੰਘ ਦੀ ਦੋ ਏਕੜ ਜ਼ਮੀਨ ਦੀ ਆੜਤੀਏ ਗੁਰਮੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਫੁੱਲੋਖਾਰੀ ਵੱਲੋਂ ਕੁਰਕੀ ਕੀਤੀ ਜਾਣੀ ਹੈ ਜਿਸਦਾ ਕੁਲੈਕਟਰ ਤਲਵੰਡੀ ਸਾਬੋ ਵੱਲੋਂ ਨੋਟਿਸ ਵੀ ਉਕਤ ਕਿਸਾਨ ਨੂੰ ਭੇਜ ਦਿੱਤਾ ਗਿਆ ਹੈ ਪ੍ਰੰਤੂ ਉਕਤ ਯੂਨੀਅਨ ਵੱਲੋਂ ਪੀੜਿਤ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਿਸੇ ਵੀ ਹਾਲਤ ਨਹੀਂ ਹੋਣ ਦਿੱਤੀ ਜਾਵੇਗੀ।

       ਆਪਣੀ ਗੱਲ ਜਾਰੀ ਰੱਖਦਿਆਂ ਉਹਨਾਂ ਕਿਹਾ ਕਿ ਉਕਤ ਯੂਨੀਅਨ ਗ਼ਰੀਬ ਕਿਸਾਨਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਬਚਨਬੱਧ ਹੈ ਅਤੇ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਇਸ ਮੌਕੇ ਉਹਨਾਂ ਨਾਲ ਲਾਭ ਸਿੰਘ ਗਾਟਵਾਲੀ, ਨਿਹਾਲ ਸਿੰਘ ਗਿਆਨਾ, ਬਲਦੇਵ ਸਿੰਘ ਗਿਆਨਾ, ਸੁਖਵਿੰਦਰ ਸਿੰਘ ਗਿਆਨਾ ਆਦਿ ਕਿਸਾਨ ਆਗੂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *