9800 ਕਰੋੜ ਦਾ ਮਾਲਕ ਬਰਨਾਲਾ ਦਾ ਟੈਕਸੀ ਡਰਾਈਵਰ

ss1

9800 ਕਰੋੜ ਦਾ ਮਾਲਕ ਬਰਨਾਲਾ ਦਾ ਟੈਕਸੀ ਡਰਾਈਵਰ

ਬਰਨਾਲਾ: ਇੱਥੋਂ ਦੇ ਟੈਕਸੀ ਡਰਾਈਵਰ 9800 ਕਰੋੜ ਰੁਪਏ ਦਾ ਮਾਲਕ ਹੈ। ਸੁਣ ਕੇ ਥੋੜ੍ਹੀ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ। ਬਰਨਾਲਾ ਵਿੱਚ ਟੈਕਸੀ ਚਲਾਉਣ ਵਾਲੇ ਡਰਾਈਵਰ ਬਲਵਿੰਦਰ ਸਿੰਘ ਦਾ ਸਟੇਟ ਬੈਂਕ ਆਫ਼ ਪਟਿਆਲਾ ਵਿੱਚ ਖਾਤਾ ਹੈ। ਅਚਾਨਕ ਉਸ ਨੂੰ ਬੈਂਕ ਵਿੱਚੋਂ ਮੋਬਾਈਲ ਉੱਤੇ ਮੈਸੇਜ ਆਇਆ ਜਿਸ ਨੂੰ ਚੈੱਕ ਕਰਕੇ ਉਸ ਦੇ ਹੋਸ਼ ਉੱਡੇ ਗਏ। ਮੈਸੇਜ ਸੀ 9800 ਕਰੋੜ ਦਾ।

ਇਹ ਮੈਸੇਜ ਦੇਖ ਕੇ ਡਰਾਈਵਰ ਬਲਵਿੰਦਰ ਸਿੰਘ ਪ੍ਰੇਸ਼ਾਨ ਹੋ ਗਿਆ। ਹੈਰਾਨੀ ਉਸ ਸਮੇਂ ਹੋਰ ਵਧ ਗਈ ਜਦੋਂ ਆਮਦਨ ਕਰ ਵਿਭਾਗ ਨੇ ਟੈਕਸੀ ਡਰਾਈਵਰ ਨੂੰ ਘੇਰ ਲਿਆ। ਆਮਦਨ ਕਰ ਵਿਭਾਗ ਨੇ ਉਸ ਤੋਂ ਪੁੱਛਗਿੱਛ ਕੀਤੀ।

ਪ੍ਰੇਸ਼ਾਨ ਡਰਾਈਵਰ ਬਲਵਿੰਦਰ ਸਿੰਘ ਬੈਂਕ ਵਿੱਚ ਪਹੁੰਚਿਆ ਪਰ ਉਸ ਨੂੰ ਬੈਂਕ ਕਰਮੀ ਕੁਝ ਵੀ ਨਹੀਂ ਦੱਸ ਰਹੇ। ਫ਼ਿਲਹਾਲ ਇਹ ਪਤਾ ਨਹੀਂ ਲੱਗ ਕਿ ਬਲਵਿੰਦਰ ਸਿੰਘ ਦੇ ਖਾਤੇ ਵਿੱਚ 9800 ਕਰੋੜ ਕਿੱਥੋਂ ਆਏ।

print
Share Button
Print Friendly, PDF & Email

Leave a Reply

Your email address will not be published. Required fields are marked *