ਹਾਕਮ ਵਾਲਾ ਨੂੰ ਪਾਰਟੀ ਉਮੀਦਵਾਰ ਐਲਾਣੇ ਜਾਣ ਤੇ ਅਕਾਲੀ ਲੀਡਰਸ਼ਿੱਪ ਚ ਖੁਸ਼ੀ ਦੀ ਲਹਿਰ

ss1

ਹਾਕਮ ਵਾਲਾ ਨੂੰ ਪਾਰਟੀ ਉਮੀਦਵਾਰ ਐਲਾਣੇ ਜਾਣ ਤੇ ਅਕਾਲੀ ਲੀਡਰਸ਼ਿੱਪ ਚ ਖੁਸ਼ੀ ਦੀ ਲਹਿਰ
ਰਿਕਾਰਡ ਤੋੜ ਵੋਟਾਂ ਨਾਲ ਜਿਤਾਕੇ ਵਿਧਾਨ ਸਭਾ ਭੇਜਗੇ ਡਾ. ਨਿਸ਼ਾਨ : ਲੀਡਰਸ਼ਿੱਪ

11111111111ਬੁਢਲਾਡਾ, 28 ਨਵੰਬਰ (ਜਸਪਾਲ ਸਿੰਘ ਜੱਸੀ): ਸ਼੍ਰੋਮਣੀ ਅਕਾਲੀ ਦਲ ਦੁਆਰਾ ਪਿਛਲੇ ਦਿਨੀ ਜਾਰੀ ਕੀਤੀ 9 ਵਿਧਾਨ ਸਭਾ ਉਮੀਦਵਾਰਾਂ ਦੀ ਸੂਚੀ ਚ ਰਾਖਵੇ ਹਲਕੇ ਬੁਢਲਾਡਾ ਤੋ ਇਸ ਖੇਤਰ ਦੀ ਜਾਣੀ-ਪਹਿਚਾਣੀ ਸਖਸ਼ੀਅਤ ਡਾ. ਨਿਸ਼ਾਨ ਸਿੰਘ ਹਾਕਮ ਵਾਲਾ ਦਾ ਨਾਮ ਐਲਾਣੇ ਜਾਣ ਤੇ ਜਿੱਥੇ ਸੋ੍ਰਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਦੁਆਰਾ ਜੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ, ਉਥੇ ਖੇਤਰ ਦੇ ਆਮ ਲੋਕਾਂ ਚ ਵੀ ਭਾਰੀ ਖੁਸ਼ੀ ਪਾਈ ਜਾ ਰਹੀ ਹੈ।ਟਿਕਟ ਦਾ ਐਲਾਣ ਹੁੰਦਿਆਂ ਹੀ ਡਾ.ਨਿਸ਼ਾਨ ਸਿੰਘ ਦੇ ਜੱਦੀ ਘਰ ਪਿੰਡ ਹਾਕਮ ਵਾਲਾ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤੰਤਾਂ ਲੱਗਿਆ ਦੇਖਣ ਨੂੰ ਮਿਲਿਆ।ਅੱਜ ਖੇਤਰ ਦੇ ਵੱਖ-ਵੱਖ ਪਿੰਡਾਂ ਅੰਦਰ ਪਾਰਟੀ ਵਰਕਾਰਾਂ ਤੇ ਆਮ ਲੋਕਾਂ ਵੱਲੋ ਲੱਡੂ ਵੰਡਕੇ ਸਵਾਗਤ ਕੀਤਾ ਗਿਆ।ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ, ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਮਾਰਕਿਟ ਕਮੇਟੀ ਬਰੇਟਾਂ ਦੇ ਚੇਅਰਮੈਨ ਸੁਖਦੇਵ ਸਿੰਘ ਦਿਆਲਪੁਰਾ, ਸ਼੍ਰੋਮਣੀ ਅਕਾਲੀ ਦਲ ਸਰਕਲ ਬੁਢਲਾਡਾ (ਦਿਹਾਤੀ) ਦੇ ਪ੍ਰਧਾਨ ਅਮਰਜੀਤ ਸਿੰਘ ਕੁਲਾਣਾ, ਸਰਕਲ ਬੋਹਾ ਦੇ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ, ਸਰਕਲ ਬਰੇਟਾ ਦੇ ਪ੍ਰਧਾਨ ਅਜਾਇਬ ਸਿੰਘ ਖੁਡਾਲ,yਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ ਉੱਪਲ, ਸੀਨੀਅਰ ਅਕਾਲੀ ਆਗੂ ਜਥੇਦਾਰ ਮੱਘਰ ਸਿੰਘ,ਪਾਰਟੀ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਰਿਉਦ, ਜਨਰਲ ਕੌਸਿਲ ਮੈਬਰ ਹੰਸਾ ਸਿੰਘ ਹਾਕਮ ਵਾਲਾ, ਕੁਲਵੰਤ ਸਿੰਘ ਛਮਲੀ, ਦਲਵੀਰ ਸਿੰਘ ਕਾਲਾ, ਸਰਪੰਚ ਗੁਰਦੀਪ ਸਿੰਘ ਟੋਡਰਪੁਰ, ਹਰਮੇਲ ਸਿੰਘ ਕਲੀਪੁਰ, ਬਲਾਕ ਸੰਮਤੀ ਮੈਬਰ ਜਸਵੀਰ ਸਿੰਘ ਮੱਲ ਸਿੰਘ ਵਾਲਾ, ਮਾਰਕਿਟ ਕਮੇਟੀ ਮੈਬਰ ਪ੍ਰਸ਼ੋਤਮ ਸਿੰਘ ਉੱਡਤ ਸੈਦੇਵਾਲਾ, ਭਾਗ ਸਿੰਘ ਗਰਚਾ, ਪ੍ਰਕਾਸ਼ ਸਿੰਘ ਮੱਲ ਸਿੰਘ ਵਾਲਾ, ਹੈਪੀ ਗਰਚਾ, ਸਰਪੰਚ ਜਮਨਾ ਸਿੰਘ,ਹਰਪਾਲ ਸਿੰਘ ਰਿਉਦ,ਸਰਕਲ ਪ੍ਰਧਾਨ ਯੂਥ ਅਕਾਲੀ ਦਲ ਸੁਖਵਿੰਦਰ ਸਿੰਘ ਮੰਘਾਣੀਆਂ,ਸਰਕਲ ਬੁਢਲਾਡਾ ਪ੍ਰਧਾਨ ਸੋਹਣ ਸਿੰਘ ਕਲੀਪੁਰ ਆਦਿ ਨੇ ਕਿਹਾ ਸ਼੍ਰਮੋਣੀ ਅਕਾਲੀ ਦਲ ਦੁਆਰਾ ਬੁਢਲਾਡਾ ਹਲਕੇ ਤੋ ਇੱਕ ਸਾਫ ਸੁਥਰੇ, ਇਮਾਨਦਾਰ ਤੇ ਸਮਾਜ ਸੇਵੀ ਅਕਸ਼ ਵਾਲੇ ਸਿਵਲ ਹਸਪਤਾਲ ਮਾਨਸਾ ਦੇ ਸਾਬਕਾ ਐਸ.ਐਮ.ਓ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੂੰ ਚੋਣ ਮੈਦਾਨ ਚ ਉਤਾਰਕੇ ਕਰਕੇ ਇਸ ਸੀਟ ਤੇ ਪਾਰਟੀ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ।ਉਕਤ ਆਗੂਆਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਤਰਾਂ ਇੱਕਮੁੱਠ ਹੋਕੇ ਇਸ ਸੀਟ ਤੋ ਰਿਕਾਰਡ ਤੋੜ ਜਿੱਤ ਪ੍ਰਾਪਤ ਕਰੇਗਾ।ਉਨਾਂ ਪਾਰਟੀ ਦੇ ਇਸ ਕਦਮ ਲਈ ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਨਰਲ ਸਕੱਤਰ ਤੇ ਰਾਜ ਸਭਾ ਮੈਬਰ ਬਲਵਿੰਦਰ ਸਿੰਘ ਭੂੰਦੜ, ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਦਾ ਧੰਨਵਾਦ ਕੀਤਾ ਉਥੇ ਇਹ ਵੀ ਵਿਸ਼ਵਾਸ਼ ਦਵਾਇਆ ਕਿ ਉਹ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਕੇ ਵਿਧਾਨ ਸਭਾ ਭੇਜਣਗੇ।

print
Share Button
Print Friendly, PDF & Email