ਮੋਦੀ ਦਾ ਨੋਟਬੰਦੀ ਫੈਸਲਾ ਲੋਕ ਵਿਰੋਧੀਕਾਂ.ਭਗਵੰਤ ਸਿੰਘ ਸਮਾਓ

ss1

ਮੋਦੀ ਦਾ ਨੋਟਬੰਦੀ ਫੈਸਲਾ ਲੋਕ ਵਿਰੋਧੀਕਾਂ.ਭਗਵੰਤ ਸਿੰਘ ਸਮਾਓ

28-notebandiਬੁਢਲਾਡਾ 28, ਨਵੰਬਰ(ਤਰਸੇਮ ਸ਼ਰਮਾਂ): ਕੇਂਦਰ ਦੀ ਭਾਜਪਾ ਮੋਦੀ ਸਰਕਾਰ ਦਾ ਨੋਟਬੰਦੀ ਫੈਸਲਾ ਲੋਕ ਵਿਰੋਧੀ ਤੇ ਕਾਰਪੋਰੇਟ ਕੰਪਨੀਆਂ ਪੱਖੀ ਫੈਸਲਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਪਾਰਟੀ ਦੇ ਰਿਜਰਵ ਹਲਕਾ ਬੁਢਲਾਡਾ ਤੋਂ ਉਮੀਦਵਾਰ ਕਾ. ਭਗਵੰਤ ਸਿੰਘ ਸਮਾਓ ਨੇ ਨੋਟਬੰਦੀ ਖਿਲਾਫ ਮੋਦੀ ਦੀ ਅਰਥੀ ਫੁੱਕਨ ਸਮੇਂ ਕੀਤਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਸਤ੍ਹਾਂ ਵਿੱਚ ਲਿਆਉਣ ਲਈ ਅਰਬਾਂ ਰੁਪਏ ਖਰਚ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਪਹੁੰਚਾਉਣ ਲਈ ਇੱਕ ਸੋਚੀ ਸਮਝੀ ਚਾਲ ਹੈ। ਉਹਨਾਂ ਕਿਹਾ ਕਿ ਇਸ ਵਰਤਾਰੇ ਦੀ ਸਹੀ ਮਿਸਾਲ ਇੱਥੋਂ ਮਿਲਦੀ ਹੈ ਕਿ 9 ਹਜਾਰ ਕਰੋੜ ਹੜਪ ਕਰਕੇ ਵਿਦੇਸ਼ ਵਿੱਚ ਬੈਠੇ ਵਿਜੈ ਮਾਲਿਆਂ ਦੇ 12 ਸੌ ਕਰੋੜ ਰੁਪਏ ਕਰਜ਼ੇ ਸਮੇਤ ਹੋਰ ਵੱਡੇ ਪੁੰਜੀਪਤੀਆਂ ਦੇ ਕਰਜ਼ੇ ਮੁਆਫ ਕਰ ਦੇਣਾ ਹੈ ਪ੍ਰੰਤੂ ਦੇਸ਼ ਦੀ ਮਿਹਨਤਕਸ਼ ਜਨਤਾ ਲਈ ਮੋਦੀ ਨੇ ਆਰਥਿਕ ਐਮਰਜੈਸੀ ਲਗਾ ਕੇ ਘਿਰੋਅ ਕਮਾਇਆ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਕਰੋੜਾਂ ਲੋਕ ਰੌਜਾਨਾਂ ਬੈਕਾਂ ਅਤੇ ਏ ਟੀ ਐਮਾਂ ਸਾਹਮਣੇ ਲਾਇਲਾਂ ਵਿੱਚ ਲੱਗ ਕੇ ਪੈਸੇ ਪੈਸੇ ਨੂੰ ਤਰਸਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਅੰਦਰ ਪਹਿਲਾ ਹੀ ਕਿਸਾਨ, ਮਜਦੂਰ ਆਰਥਿਕ ਤੰਗੀ ਜਾਂ ਕਰਜ਼ੇ ਤੇ ਭਾਰ ਹੇਠ ਖੁਦਕੁਸ਼ੀਆਂ ਕਰ ਰਹੇ ਹਨ ਉੱਥੇ ਹੁਣ ਨਵੀਂ ਬਿਮਾਰੀ ਨੋਟਬੰਦੀ ਨੇ ਵੀ ਆਮ ਲੋਕਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨੋਟਬੰਦੀ ਕਾਰਨ ਹੋ ਰਹੀਆਂ ਮੌਤਾਂ ਸੰਬੰਧੀ ਜੁੰਮੇਵਾਰ ਠਹਿਰਾਉਂਦੀਆਂ ਕਿਹਾ ਕਿ ਕੇਂਦਰ ਸਰਕਾਰ ਨੌਟਬੰਦੀ ਕਰਕੇ ਹੋਇਆ ਮੌਤਾਂ ਦੇ ਪਰਿਵਾਰਕ ਮੈਂਬਰਾਂ ਨੂੰ 1010 ਲੱਖ ਰੁਪਏ ਮੁਆਵਜਾ ਦੇਵੇ। ਉਹਨਾਂ ਕਿਹਾ ਕਿ ਅੱਜ ਦੇਸ਼ ਅੰਦਰ ਮੋਦੀ ਸਿਰਫ ਅੰਬਾਨੀ ਅਤੇ ਅੰਡਾਨੀ ਨੂੰ ਹੀ ਦੇਖ ਰਹੇ ਹਨ ਜਿਨ੍ਹਾ ਦੇ ਸਾਹਮਣੇ ਰੱਖ ਕੇ ਨੀਤੀਆਂ ਬਣਾਇਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਨਾਭਾ ਜੇਲ੍ਹ ਵਿੱਚੋਂ ਖਤਰਨਾਕ ਅੱਤਵਾਦੀ ਅਤੇ ਗੁਢਿਆਂ ਨੂੰ ਛੁਡਾਉਣ ਦੀ ਘਟਨਾ ਨੇ ਰਾਜ ਅੰਦਰ ਬਾਦਲ ਸਰਕਾਰ ਦੀ ਅਮਨ ਕਾਨੂੰਨ ਦੀ ਸਥਿਤੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਸ ਮੌਕੇ ਤੇ ਲਿਬਰੇਸ਼ਨ ਦੇ ਤਹਿਸੀਲ ਸਕੱਤਰ ਨਿੱਕਾ ਸਿੰਘ ਬਹਾਦਰਪੁਰ, ਕਰਨੈਲ ਸਿੰਘ ਬੀਰੋਕੇ, ਜੀਤ ਸਿੰਘ ਬੋਹਾ, ਸੱਤਪਾਲ ਸਿੰਘ ਜੱਗੂ ਖੁਡਾਲ, ਜਗਤਾਰ ਖੱਤਰੀਵਾਲਾ, ਨਛੱਤਰ ਸਿੰਘ ਮੱਲ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ।

print
Share Button
Print Friendly, PDF & Email