ਮੁਹੱਲਾ ਵਾਸੀ ਤੇ ਪੰਚਾਂ ਨੇ ਪੱਲਿਉ ਪੈਸੇ ਇਕੱਠੇ ਕਰਕੇ ਨਾਲੇ ਦੀ ਕਰਵਾਈ ਸਫਾਈ

ss1

ਮੁਹੱਲਾ ਵਾਸੀ ਤੇ ਪੰਚਾਂ ਨੇ ਪੱਲਿਉ ਪੈਸੇ ਇਕੱਠੇ ਕਰਕੇ ਨਾਲੇ ਦੀ ਕਰਵਾਈ ਸਫਾਈ

vikrant-bansal-1ਭਦੌੜ 28 ਨਵੰਬਰ (ਵਿਕਰਾਂਤ ਬਾਂਸਲ) ਕਸਬਾ ਸ਼ਹਿਣਾ ਦੇ ਬੀਬੜੀਆਂ ਮਾਈਆਂ ਮੰਦਰ ਨਜ਼ਦੀਕ ਜਾਂਦੇ ਗੰਦੇ ਨਾਲੇ ਦੀ ਸਫਾਈ ਨਾ ਹੋਣ ਕਾਰਨ ਮੁਹੱਲਾ ਨਿਵਾਸੀ ਜਿੱਥੇ ਗੰਦਗੀ ‘ਚ ਰਹਿਣ ਲਈ ਮਜਬੂਰ ਹਨ, ਉੱਥੇ ਭਿਆਨਕ ਬਿਮਾਰੀਆਂ ਦੀ ਲਪੇਟ ‘ਚ ਆਉਣ ਦਾ ਡਰ ਬਣਿਆ ਹੋਇਆ ਹੋਣ ਕਰਕੇ ਪੰਚਾਂ ਤੇ ਮੁਹੱਲਾ ਨਿਵਾਸੀਆਂ ਨੇ ਖੁਦ ਆਂਪਣੇ ਪੱਲਿਉ ਪੈਸੇ ਇਕੱਠੇ ਕਰਕੇ ਨਾਲੇ ਦੀ ਸਫਾਈ ਦਾ ਕੰਮ ਜੇਸੀਬੀ ਨਾਲ ਸ਼ੁਰੂ ਕਰਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚ ਗੁਰਵਿੰਦਰ ਸਿੰਘ ਨਾਮਧਾਰੀ, ਪੰਚ ਸਵਰਨਜੀਤ ਸਿੰਘ ਮਰੂੰਡੀ, ਗੁਰਜੰਟ ਸਿੰਘ ਆਦਿ ਨੇ ਦੱਸਿਆ ਕਿ ਇਹ ਮਾਮਲਾ ਕਈ ਵਾਰ ਸਰਪੰਚ ਦੇ ਧਿਆਨ ‘ਚ ਲਿਆਦਾਂ ਗਿਆ, ਪਰ ਸਰਪੰਚ ਨੇ ਇਸ ਵੱਲ ਧਿਆਨ ਦੇਣ ਦੀ ਲੋੜ ਨਹੀਂ ਸਮਝੀ ਉਨਾਂ ਦੱਸਿਆ ਕਿ ਹੁਣ ਜਦ ਉਹ ਸਰਪੰਚ ਦੇ ਘਰੇ ਜਾਂਦੇ ਹਨ ਜਵਾਬ ਮਿਲਦਾ ਹੈ ਕਿ ਸਰਪੰਚ ਘਰ ਨਹੀਂ ਹੈ ਉਨਾਂ ਦੱਸਿਆ ਕਿ ਜਦ ਮੋਬਾਇਲ ਤੇ ਸੰਪਰਕ ਕਰਦੇ ਹਨ ਤਾਂ ਮੋਬਾਇਲ ਬੰਦ ਹੋਣ ਬਾਰੇ ਕੰਪਿਊਟਰ ਬੋਲਦਾ ਹੈ ਉਕਤ ਪੰਚਾਂ ਨੇ ਕਿਹਾ ਕਿ ਜੇਕਰ ਸਰਪੰਚ ਆਪਣੀ ਪੰਚਾਇਤ ਦੇ ਮੈਂਬਰਾਂ ਨੂੰ ਨਹੀਂ ਮਿਲਦਾ ਤਾਂ ਆਮ ਪਿੰਡ ਦੇ ਕਿਸੇ ਵਿਅਕਤੀ ਨੂੰ ਕੀ ਮਿਲਦਾ ਹੋਵੇਗਾ ਉਨਾਂ ਕਿਹਾ ਕਿ ਮੁਹੱਲਾ ਨਿਵਾਸੀਆਂ ਤੇ ਅਸੀ ਖੁਦ ਆਪਣੇ ਪੱਲਿਉ ਪੈਸੇ ਖਰਚ ਕਰਕੇ ਹੁਣ ਇਸ ਨਾਲੇ ਦੀ ਸਫਾਈ ਦਾ ਕੰਮ ਜੇਸੀਬੀ ਨਾਲ ਸ਼ੁਰੂ ਕਰਵਾਇਆ ਹੈ ਉਨਾਂ ਨੇ ਸ਼ਹਿਣਾ ‘ਚ ਆਈ ਦੋ ਕਰੋੜ ਤੋਂ ਵੱਧ ਦੀ ਗ੍ਰਾਂਟ ਦੀ ਜਾਂਚ ਵੀ ਮੰਗੀ ਹੈ ਇਸ ਮੌਕੇ ਮੁਹੱਲਾ ਨਿਵਾਸੀ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *