ਗੈਂਗਸਟਰਾਂ ਵੱਲੋਂ ਬਾਦਲ ਸਰਕਾਰ ਨੂੰ ਸੋਸ਼ਲ ਸਾਈਟ ‘ਤੇ ਸ਼ਰੇਆਮ ਧਮਕੀ

ss1

ਗੈਂਗਸਟਰਾਂ ਵੱਲੋਂ ਬਾਦਲ ਸਰਕਾਰ ਨੂੰ ਸੋਸ਼ਲ ਸਾਈਟ ‘ਤੇ ਸ਼ਰੇਆਮ ਧਮਕੀ
ਫਰਾਰ ਕੈਦੀ ਚਲਾ ਰਹੇ ਸਨ ਫੇਸਬੁੱਕ

fdk-1ਫ਼ਰੀਦਕੋਟ, 28 ਨਵੰਬਰ (ਜਗਦੀਸ਼ ਬਾਂਬਾ) ਬੀਤੇਂ ਦਿਨੀਂ ਨਾਭਾ ਦੀ ਜੇਲ ਵਿੱਚੋ ਫਰਾਰ ਹੋਏ ਗੈਂਗਸਟਰਾਂ ਦੇ ਸਾਥੀਆਂ ਵੱਲੋਂ ਸੋਸ਼ਲ ਸਾਈਟ ‘ਤੇ ਮੌਜੂਦਾ ਸਰਕਾਰ ਨੂੰ ਸ਼ਰੇਆਮ ਧਮਕੀ ਦੇ ਕੇ ਕਿਹਾ ਜਾ ਰਿਹਾ ਹੈ ਕਿ ‘ਇੰਨੀ ਕਿਸੇ ਵਿੱਚ ਜੁਰਤ ਨਹੀ ਕੇ ਆਪਣੇ ਵੀਰਾਂ ਦਾ ਇਨਕਾਊਟਰ ਕਰ ਸਕੇ,ਚਾਹੇ ਉਹ ਬਾਦਲ ਹੋਵੇ ਜਾ ਕੋਈ ਹੋਰ ਸਰਕਾਰ, ਇੰਨੇ ਵੀ ਮਾੜੇ ਨਹੀ ਅਜੇ ਆਪਣੇ ਵੀਰ ਕੇ ਇੰਨੇ ਜਲਦੀ ਕਿਸੇ ਦੇ ਹੱਥ ਚੜ ਜਾਣ,ਬਾਕੀ ਵਾਹਿਗੁਰੂ ਜਾਣਦਾ,ਜੇ ਇਹ ਸਰਕਾਰ ਦਾ ਕੰਮ ਹੋਇਆ ਤਾਂ ਜਿਹਦਾ ਇਹਦੇ ਪਿੱਛੇ ਨਾਮ ਬੋਲਿਆ ਕਰਾਂਗੇ ਉਹਦੇ ਨਾਲ ਵੀ ਸੁੱਖੇ ਤੇ ਰੋਕੀ ਵਾਲੀ,ਜਿੰਨੀ ਮਰਜੀ ਸਕਿਊਰਟੀ ਲਾ ਲਿਓ,ਆਦਿ ਲਿਖ ਕੇ ਫੇਸਬੁੱਕ ਤੇ ਪਾਈ ਸਾਥੀਆ ਸਮੇਤ ਤਸਵੀਰ । ਜੇਲ ਵਿੱਚ ਬੰਦ ਗੈਂਗਸਟਰ ਮੋਬਾਈਲ ਦੇ ਜਰੀਏ ਆਪਣੇ ਗਿਰੋਹ ਚਲਾ ਰਹੇ ਹਨ ,ਪਰ ਜੇਲ ਪ੍ਰਬੰਧਕ ਮੋਬਾਈਲ ਫੋਨਾਂ ਦੀ ਵਰਤੋਂ ਰੋਕਣ ਵਿੱਚ ਨਾਕਾਮ ਸਾਬਿਤ ਹੋ ਰਹੇ ਹਨ । ਫਰਾਰ ਹੋਏ ਗੈਂਗਸਟਰ ਜੇਲ ਵਿੱਚੋ ਮੋਬਾਈਲ ਫੋਨ ਰਾਹੀਂ 23 ਨਵੰਬਰ ਤਕ ਆਪਣਾ ਫੇਸਬੁੱਕ ਅਕਾਉਂਟ ਚਲਾਉਂਦੇ ਰਹੇ ਹਨ। ਜੇਲ ਵਿੱਚ ਬੰਦ ਇਨਾਂ ਗੈਂਗਸਟਰਾਂ ਵਲੋਂ ਲਗਾਤਾਰ ਫੇਸਬੁੱਕ ਤੇ ਅਪਲੋਡ ਕੀਤੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਉਹ ਜੇਲ ਵਿੱਚ ਮੋਬਾਈਲ ਫੋਨਾਂ ਦੀ ਧੜੱਲੇ ਨਾਲ ਵਰਤੋਂ ਕਰ ਰਹੇ ਹਨ । ਨਾਭਾ ਜੇਲ ਵਿੱਚੋ ਫਰਾਰ ਹੋਣ ਵਾਲੇ ਗੈਂਗਸਟਰ ਕੁਲਪ੍ਰੀਤ ਸਿੰਘ ਨੀਟਾ ਦਿੳਲ 23 ਨਵੰਬਰ ਤਕ ਆਪਣੀ ਫੇਸਬੁੱਕ ਚਲਾਉਂਦਾ ਰਿਹਾ । ਉਸ ਨੇ 23 ਨਵੰਬਰ ਨੂੰ ਸ਼ਾਮ ਸਾਢੇ ਤਿੰਨ ਕੁ ਵਜੇ ਵਿੱਕੀ ਗੌਂਡਰ ਸਮੇਤ ਫਰਾਰ ਹੋਣ ਵਾਲੇ ਹੋਰਨਾ ਗੈਂਗਸਟਰਾਂ ਦੀ ਫੋਟੋ ਫੇਸਬੁੱਕ ਤੇ ਪਾਈ ਸੀ। 20 ਨਵੰਬਰ ਨੂੰ ਉਸਨੇ ਜੇਲ ਵਿੱਚੋ ਹੀ ਉਸ ਦੇ ਨਾਲ ਫਰਾਰ ਹੋਣ ਵਾਲੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਸਮੇਤ ਆਪਣੀ ਫੋਟੋ ਫੇਸਬੁੱਕ ਤੇ ਅਪਲੋਡ ਕੀਤੀ । ਇਨਾਂ ਪੋਸਟਾਂ ‘ਤੇ ਵਿੱਕੀ ਗੌਂਡਰ ਸਮੇਤ ਸੈਂਕੜੇ ਨੌਜਵਾਨਾਂ ਨੇ ਕੁਮੈਂਟ ਲਿਖੇ ਹਨ । ਦੱਸਣਯੌਗ ਹੈ ਕਿ ਜੇਲ ਵਿੱਚ ਜੈਮਰ ਹੋੋਣ ਦੇ ਬਾਵਜੂਦ ਹੋ ਰਹੀ ਹੈ ਮੋਬਾਇਲ ਦੀ ਵਰਤੋਂ,ਪੰਜਾਬ ਦੀਆਂ ਕਈ ਜੇਲਾ ਵਿੱਚ ਜੈਮਰ ਲੱਗੇ ਹੋਣ ਦੇ ਬਾਵਜੂਦ ਕੈਦੀ ਤੇ ਹਵਾਲਾਤੀ ਮੋਬਾਈਲ ਫੋਨਾਂ ਦੀ ਵਰਤੋਂ ਕਰ ਰਹੇ ਹਨ । ਨਾਭਾਂ ਜੇਲ ਵਿੱਚ ਵੀ ਜੈਮਰ ਲੱਗੇ ਹਨ,ਪਰ ਗੈਂਗਸਟਰ ਸ਼ਰੇਆਮ ਫੇਸਬੁੱਕ ਤੇ ਵਟਸਐਪ ਦੀ ਵਰਤੋਂ ਕਰ ਰਹੇ ਹਨ । ਇਸ ਤੋਂ ਪਤਾ ਲੱਗਦਾ ਹੈ ਕਿ ਹਾਈ ਸਕਿਊਰਟੀ ਜੇਲ ਨਾਭਾ ਵਿੱਚ ਗੈਂਗਸਟਰ ਮੋਬਾਈਲ ਫੋਨ ਦਾ ਇਸਤੇਮਾਲ ਖੁੱਲੇਆਮ ਕਰ ਰਹੇ ਹਨ । ਉਧਰ ਦੂਜੇ ਪਾਸੇ ਪੰਜਾਬ ਦੇ ਸਾਰੇ ਲੋੜੀਦੇ ਗੈਂਗਸਟਰ ਅੱਜਕਲ ਸੋਸ਼ਲ ਵੈਬਸਾਈਟਸ ਤੇ ਪੂਰੀ ਤਰਾਂ ਸਰਗਰਮ ਹਨ । ਜੇਲ ਦੇ ਅੰਦਰ ਹੋਣ ਦੇ ਬਾਵਜੂਦ ਪੋਸਟਰ ਸੈਅਰ ਹੋ ਰਹੇ ਹਨ ਅਤੇ ਇੱਥੋ ਹੀ ਕੁਮੈਂਟ ਅਤੇ ਗਾਲੀ ਗਲੋਚ ਦਾ ਦੌਰ ਵੀ ਚੱਲ ਰਿਹਾ ਹੈ ਪਰ ਇਨਾਂ ਤੇ ਨਕੇਲ ਕੱਸਣਾ ਪੁਲਿਸ ਦੇ ਵੱਸ ਤੋਂ ਬਾਹਰ ਹੈ,ਕਿਉਂਕਿ ਹਰ ਵਾਰ ਪੁਲਿਸ ਦਾ ਤਰਕ ਇਹੀ ਹੁੰਦਾ ਹੈ ਕਿ ਇਨਾਂ ਦੀ ਲੋਕੇਸ਼ਨ ਗਲਤ ਹੁੰਦੀ ਹੈ ਅਤੇ ਇਨਾਂ ਆਈਡੀਜ ਨੂੰ ਹੋਰ ਕੋਈ ਚਲਾ ਰਿਹਾ ਹੁੰਦਾ ਹੈ,ਪਰ ਇਹ ਸਭ ਕੁਝ ਬੋਲ ਕੇ ਪੁਲਿਸ ਵੀ ਆਪਣਾ ਪਿੱਛਾ ਛੁਡਾਉਣ ਵਿੱਚ ਲੱਗੀ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *