ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ss1

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਲੋੜਬੰਦਾ ਦਾ ਮੁਫਤ ਇਲਾਜ਼ ਕੀਤਾ ਜਾਂਦਾ ਹੈ : ਗੁਲਸ਼ਨ ਕੋਹਲੀ

img_20161127_123432ਰਾਮਪੁਰਾ ਫੂਲ 27 ਨਵੰਬਰ (ਕੁਲਜੀਤ ਸਿੰਘ ਢੀਗਰਾਂ):ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੋਕੇ ਸਥਾਨਕ ਰਾਮਗੜੀਆਂ ਵੈਲਫੇਅਰ ਸੁਸਾਇਟੀ ਵੱਲੋ ਗੁਰੂਦੁਆਰਾ ਸ਼ਤਿਸੰਗ ਸਭਾ ਵਿਖੇ ਸ੍ਰੀ ਆਖੰਡ ਪਾਠ ਦਾ ਭੋਗ ਬੜੀ ਹੀ ਸਰਧਾ ਪੂਰਵਕ ਪਾਇਆ ਗਿਆ । ਇਸ ਮੋਕੇ ਗੁਲਸ਼ਨ ਐਕਿਊਟੱਚ ਥਰੈਪੀ ਵੱਲੋ ਥਰੈਪੀ ਕੈਂਪ ਦਾ ਆਯੋਜਨ ਕੀਤਾ ਗਿਆ ।ਸ੍ਰੀ ਆਖੰਡ ਪਾਠ ਜੀ ਦੇ ਭੋਗ ਉਪਰਾਂਤ ਰਾਮਗੜੀਆਂ ਮੰਚ ਦੇ ਪ੍ਰਧਾਨ ਨੇ ਕਰਮਜੀਤ ਸਿੰਘ ਰਾਮਗੜੀਆਂ ਨੇ ਸੁਸਾਇਟੀ ਵੱਲੋ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਤੇ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਵਰਕਰਾ ਨੂੰ ਸਨਮਾਨਿਤ ਕੀਤਾ । ਇਸ ਮੋਕੇ ਗੁਲਸ਼ਨ ਐਕਿਊਟੱਚ ਥਰੈਪੀ ਦੇ ਮਾਹਿਰ ਡਾ: ਗੁਲਸ਼ਨ ਕੋਹਲੀ ਨੇ ਦੱਸਿਅ ਕਿ ਕੈਪ ਦੋਰਾਨ ਜ਼ੋੜਾ ਦੇ ਦਰਦ, ਮੁਟਾਪੇ ਦੇ ਸ਼ਿਕਾਰ, ਪਿੱਠ ਦਰਦ, ਕਮਰ ਦਰਦ, ਮਾਸ ਪੇਸ਼ੀਆਂ ਚ, ਖਿਚਾਅ ਆਦਿ ਦੀ ਬਿਮਾਰੀ ਦੇ ਮਰੀਜ਼ਾ ਦਾ ਸਪੈਸ਼ਲ ਤਿਆਰ ਕੀਤੇ ਤੇਲ ਨਾਲ ਮੁਫਤ ਇਲਾਜ਼ ਕੀਤਾ ਗਿਆ ।ਉਹਨਾਂ ਕਿਹਾ ਕਿ ਕਿਸੇ ਵੀ ਬਿਮਾਰੀ ਤੋ ਪੀੜਤ ਲੋੜਵੰਦ ਮਰੀਜ਼ ਦਾ ਮੁਫਤ ਇਲਾਜ਼ ਕੀਤਾ ਜਾਂਦਾ ਹੈ । ਇਸ ਮੋਕੇ ਯਾਦਵਿੰਦਰ ਜਾਦੂ, ਮਨੋਹਰ ਸਿੰਘ, ਮੇਜ਼ਰ ਸਿੰਘ ਨੰਬਰਦਾਰ, ਭਗਵਾਨ ਸਿੰਘ ਠੇਕੇਦਾਰ, ਪ੍ਰੀਤਮ ਸਿੰਘ ਆਰਟਿਸਟ, ਸੁਖਦਰਸ਼ਨ ਸਿੰਘ, ਗੁਰਜੀਤ ਸਿੰਘ ਧੰਦੀਵਾਲੀਆਂ ਆਦਿ ਸਾਮਲ ਸਨ।

print
Share Button
Print Friendly, PDF & Email