ਜੀ.ਟੀ.ਬੀ ਨੈਸ਼ਨਲ ਕਾਲਜ ਦਾਖਾ ਵਿਖੇ ਨੌਵੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ss1

ਜੀ.ਟੀ.ਬੀ ਨੈਸ਼ਨਲ ਕਾਲਜ ਦਾਖਾ ਵਿਖੇ ਨੌਵੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
ਪ੍ਰਸ਼ਨ ਮੁਕਾਬਿਲਆ ਵਿੱਚ ਸਰਕਾਰੀ ਕਾਲਜ ਲੜਕੀਆ ਲੁਧਿਆਣਾ ਅੱਵਲ, ਦੂਜੇ ਸਥਾਨ ਤੇ ਖਾਲਸਾ ਕਾਲਜ ਸਿੱਧਵਾ ਖੁਰਦ ਰਿਹਾ ਰਹੀਆ

ਮੁੱਲਾਂਪੁਰ ਦਾਖਾ 28 ਨਵੰਬਰ (ਮਲਕੀਤ ਸਿੰਘ) ਸਥਾਨਕ ਗੁਰੂ ਤੇਗ ਬਹਦਾਰ ਨੈਸ਼ਨਲ ਕਾਲਜ ਦਾਖਾ ਵਿਖੇ ਨੌਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆ ਕਾਲਜ ਦੇ ਕੈਂਪਸ ਅੰਦਰ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਿੱਖ ਇਤਿਹਾਸ ਨਾਲ ਸਬੰਧਤ ਇੱਕ ਦਰਜਨ ਕੇ ਕਰੀਬ ਵੱਖ-ਵੱਖ ਕਾਲਜਾਂ ਦੇ ਅੰਤਰਰਾਜੀ ਪ੍ਰਸਨ ਮੁਕਬਾਲੇ ਕਰਵਾਏ ਗਏ। ਜਿਨਾਂ ਵਿੱਚ ਸਰਕਾਰੀ ਕਾਲਜ ਇਸਤਰੀਆ ਲੁਧਿਆਣਾ ਪਹਿਲੇ, ਖਾਲਸਾ ਕਾਲਜ ਸਿੱਧਵਾ ਖੁਰਦ ਅੱਵਲ ਰਿਹਾ ਦੂਜੇ ਨੰਬਰ, ਡੀ. ਏ. ਵੀ ਕਾਲਜ ਜਗਰਾਓ ਤੀਜੇ, ਜੀ ਐਚ ਜੀ ਖਾਲਸਾ ਸੁਧਾਰ ਚੌਥੇ ਸਥਾਨ ਰਹਿ ਕੇ ਬਾਜੀ ਮਾਰੀ। ਇਸ ਮੌਕੇ ਪਹਿਲੇ,ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲਿਆ ਵਿਦਿਆਰਥੀਆ ਨੂੰ ਨਗਦ ਇਨਾਮ ਤੇ ਸ਼ਾਨਦਾਰ ਟਰਾਫੀਆ ਦੇ ਕੇ ਸਨਮਾਨਿਆ ਗਿਆ। ਇਸ ਧਾਰਮਿਕ ਪ੍ਰੋਗਰਾਮ ਦੇ ਪ੍ਰਸ਼ਨ ਪ੍ਰੋ ਅਵਤਾਰ ਸਿੰਘ ਨੇ ਤਿਆਰ ਕੀਤੇ ਸਨ। ਕਾਲਜ ਦੇ ਪ੍ਰਧਾਨ ਅਨੰਦ ਸਰੂਪ ਸਿੰਘ ਮੋਹੀ ਸਮੇਤ ਹੋਰ ਅਤੇ ਟਰੱਸਟੀਆ ਨੇ ਵਿਦਿਆਰਥੀਆ ਨੂੰ ਨਗਦ ਇਨਾਮ ਦੀ ਰਾਸ਼ੀ ਤੇ ਸਨਮਾਨ ਚਿੰਨ ਦੇ ਕੇ ਨਿਵਾਜਿਆ।

          ਪ੍ਰਧਾਨ ਮੋਹੀ ਨੇ ਬੋਲਦਿਆ ਕਿਹਾ ਕਿ ਸਾਨੂੰ ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਦਰਜ ਸਲੋਕਾਂ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਚੱਲਣਾਂ ਚਾਹੀਦਾ ਹੈ। ਇਸ ਸਮਾਗਮ ਦੌਰਾਨੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਇਕਬਾਲ ਸਿੰਘ , ਟਰੱਸਟੀ ਹਰਬੰਸ ਸਿੰਘ, ਰਣਧੀਰ ਸਿੰਘ, ਪ੍ਰੋ. ਪ੍ਰਮਿੰਦਰ ਸਿੰਘ, ਪ੍ਰੋ. ਅਵਤਾਰ ਸਿੰਘ, ਪ੍ਰੋ. ਹਰਜੀਤ ਸਿੰਘ, ਪਰਵੀਨ ਲਤਾ, ਪ੍ਰਿਆ ਮਲਿਕ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਗੋਤਇੰਦਰ ਕੌਰ, ਪ੍ਰੋ ਰਮਸ਼ੀ ਮਿੱਤਲ, ਪ੍ਰੋ. ਗਗਨ, ਪ੍ਰੋ ਗੁਜਿੰਦਰ ਸਿੰਘ ਸਮੇਤ ਕਾਲਜ ਦਾ ਸਮੁੱਚਾ ਸਟਾਫ ਤੇ ਵਿਦਿਆਰਥੀ ਹਾਜਰ ਸਨ। ਵਿਦਿਆਰਥੀਆ ਵੱਲੋਂ ਬਣਾਇਆ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *