ਸ਼ਰਾਬ ਦਾ ਠੇਕਾ ਚੁਕਵਾਉਣ ਸੰਬੰਧੀ ਦਿੱਤਾ ਮੰਗ ਪੱਤਰ

ss1

ਸ਼ਰਾਬ ਦਾ ਠੇਕਾ ਚੁਕਵਾਉਣ ਸੰਬੰਧੀ ਦਿੱਤਾ ਮੰਗ ਪੱਤਰ

ਰੂਪਨਗਰ 17 ਮਈ (ਗੁਰਮੀਤ ਮਹਿਰਾ): ਅੱਜ ਇਥੇ ਡੀ.ਸੀ ਰੂਪਨਗਰ ਕਰਨੇਸ਼ ਸ਼ਰਮਾ ਨੂੰ ਸ਼ਰਾਬ ਦਾ ਠੇਕਾ ਚੁਕਵਾਉਣ ਸੰਬੰਧੀ ਕੋਟਲੀ ਅਤੇ ਸੰਧਾਰੀ ਮਾਜਰਾ ਨਿਵਾਸੀ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਪ੍ਰਧਾਨ ਰਣਜੀਤ ਸਿੰਘ ਸੰਤੋਖਗੜ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 29 ਸਤੰਬਰ ਨੂੰ ਡੀ.ਸੀ ਸਾਹਿਬ ਨੂੰ ਲਿਖਤੀ ਅਪੀਲ ਕੀਤੀ ਸੀ ਕਿ ਸ਼ਰਾਬ ਦਾ ਠੇਕਾ ਨਾਂ ਖੋਲਿਆ ਜਾਵੇ। ਪਰ ਸੰਬੰਧਤ ਮਹਿਕਮੇ ਵਲੋ ਗੈਰ-ਕਾਨੂੰਨੀ ਤੌਰ ਤੇ ਪਿੰਡ ਵਿੱਚ ਠੇਕਾ ਖੋਲਿਆ ਗਿਆ ਹੈ। ਉਨਾਂ ਕਿਹਾ ਕਿ ਜੇਕਰ ਠੇਕੇ ਨੂੰ 15 ਦਿਨਾਂ ਦੇ ਅੰਦਰ-ਅੰਦਰ ਬੰਦ ਨਾ ਕੀਤਾ ਗਿਆ ਤਾਂ ਕਿਸੇ ਵੀ ਤਰ੍ਹਾ ਦੀ ਅਮਨ-ਕਾਨੂੰਨ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।ਪਿੰਡ ਕੋਟਲੀ ਦੇ ਗੁਰਦੁਆਰੇ ਸਾਹਿਬ ਤੋ 400 ਸੋ ਗਜ,ਮਾਤਾ ਰਾਣੀ ਸਥਾਨ ਤੋਂ 50 ਗਜ਼ ਅਤੇ ਪਿੰਡ ਸੰਧਾਰੀ ਮਾਜਰੇ ਦੇ ਗੁਰਦੁਆਰੇ ਤੋਂ 400 ਗਜ ਤੋਂ ਦੂਰੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾ ਦੇ ਬੱਚੇ ਸਰਕਾਰੀ ਸਕੂਲ ਸਿੱਧੂਪੁਰ ਕਲਾਂ ਵਿਖੇ ਸਵੇਰੇ ਪੜਨ ਲਈ ਜਾਂਦੇਹਨ।ਉਹਨਾਂ ਕੋਲੋ ਲੰਘਣ ਕਰਕੇ ਮਾੜਾ ਪ੍ਰਭਾਵ ਪੈ ਰਿਹਾ ਹੈ। ਸ਼ਰਾਬੀ ਸ਼ਰਾਬ ਪੀ ਕੇ ਗਾਲੀ-ਗਲੋਚ ਅਤੇ ਲੜਾਈ ਝਗੜਾ ਕਰਕੇ ਰਹਿੰਦੇ ਹਨ। ਜਿਸ ਦਾ ਪਿੰਡ ਦੀ ਸ਼ਾਂਤੀ ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਹਨਾਂ ਦੱਸਿਆ ਹੈ ਕਿ ਨਗਰ ਦੀ ਐਸ.ਸੀ/ਬੀ.ਸੀ ਆਬਾਦੀ 60% ਹੈ ਜਿਸ ਕਰਕੇ ਨਗਰ ਦੀਆਂ ਔਰਤਾਂ ਐਤ ਬੱਚਿਆ ਨੂੰ ਖੇਤਾਂ ਼ਵੱਲ ਮਜਦੂਰੀ ਕਰਨ ਅਤੇ ਮੱਝਾ ਵਾਸਤੇ ਪੱਠੇ ਲੱਣ ਲਈ ਉਸੀ ਸੜਕ ਤੋਂ ਗੁਜਰਨਾ ਪੈੱਦਾ ਹੈ। ਲੰਘਦੇ ਸਮੇਂ ਉਸ ਠੇਕੇ ਉਤੇ ਸ਼ਰਾਬ ਪੀਣ ਵਾਲੇ ਲੋਕ ਗਾਲੀ ਗਲੋਚ ਕਰਦੇ ਹਨ ਜਿਸ ਕਾਰਨ ਨਗਰ ਦੀਆਂ ਔਰਤਾਂ ਤੇਬੱਚਿਆ ਨੂੰ ਲੰਘਣ ਲਈ ਮੁਸ਼ਕਿਲ ਪੈਦਾ ਹੂੰਦੀਹੈ। ਊਹਨਾਂ ਦੱਸਿਆ ਕਿ ਪਹਿਲਾਂ ਵੀ ਇੱਕ ਅਰਜੀ ਦਿੱਤੀ ਗਈ ਸੀ ਜ਼ੋ ਡੀ.ਸੀ ਸਾਹਿਬ ਮੰਨਜੂਰ ਕਰ ਦਿੱਤੀ ਗਈ ਸੀ।ਅਤੇ ਆਬਕਾਰੀ ਦੇ ਮਹਿਕਮੇ ਦੇ ਕਮਿਸ਼ਨਰ ਵੱਲੋ ਖਾਰਜ ਕੀਤੀ ਗਈ ਸੀ।

ਮੰਗ ਪੱ਼ਤਰ ਦੌਰਾਨ ਡੀ.ਸੀ ਰੂਪਨਗਰ ਪਿੰਡ ਵਾਸੀਆਂ ਵਿਸ਼ਵਾਸ਼ ਦਿਵਾਇਆ ਕਿ ਇਹ ਠੇਕਾ ਜਲਦ ਤੋਂ ਜਲਦ ਬੰਦਾ ਕਰਵਾਕੇ ਹੋਰ ਸ਼ਿਫਟ ਕਰ ਦਿੱਤਾ ਜਾਵੇ।ਦੂਜੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਰਮਨਪ੍ਰੀਤ ਕੌਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨਾਲ ਫੋਨ ਤੇ ਗੱਲਬਾਤ ਦੌਰਾਨ ਦੱਸਿਆ ਕਿ ਜਦੋ ਉਹਨਾ ਕੋਈ ਠੇਕੇ ਲਈ ਦੂਸਰੀ ਜਗਾ੍ਹ ਮਿਲ ਜਾਵੇਗੀ ਅਤੇ ਇਕ ਹਫਤੇ ਵਿਚ-ਵਿਚ ਇਹ ਠੇਕਾ ਇੱਥੋ ਤਬਦੀਲ ਕਰ ਦਿੱਤਾ ਜਾਵੇਗਾ।ਇਸ ਮੋੌਕੇ ਗੁਰਚਰਨ ਸਿੰਘ ਜੈਲਦਾਰ,ਕੁਲਵੀਰ ਸਿੰਘ,ਬਲਵੀਰ ਸਿੰਘ, ਭੁਪਿੰਦਰ ਸਿੰਘ ਕੋਟਲਾ ਨਿਹੰਗ ਖਾਂ , ਚਰਨਜੀਤ ਸਿੰਘ ਸਰਪੰਚ ਕੋਟਲੀ,ਸਰਬਜੀਤ ਕੌਰ, ਕਰਨੈਲ ਕੌਰ ,ਪਰਮਜੀਤ ਕੌਰ, ਰੁਪਿੰਦਰ ਕੌਰ(ਆਸ਼ਾ ਵਰਕਰ),ਸੁੱਚਾ ਸਿੰਘ,ਸਾਬਕਾ ਸਰਪੰਚ ਸੁਰਜੀਤ ਕੋਰ ਅਤੇ ਹੋਰ ਪਾਰਟੀ ਆਗੂ ਮੌਜੂਦ ਸਨ।

print
Share Button
Print Friendly, PDF & Email