ਸਿਹਤ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿਚ ਮੁਫਤ ਮੈਡੀਕਲ ਕੈਂਪ ਲਾਏ

ss1

ਸਿਹਤ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿਚ ਮੁਫਤ ਮੈਡੀਕਲ ਕੈਂਪ ਲਾਏ

28malout04ਮਲੋਟ, 28 ਨਵੰਬਰ (ਆਰਤੀ ਕਮਲ) : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿਚ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਉਣ ਦੇ ਨਿਰਦੇਸ਼ਾਂ ਅਨੁਸਾਰ ਮਾਨਯੋਗ ਸਿਵਲ ਸਰਜਨ ਡਾ.ਰਾਮ ਲਾਲ ਅਤੇ ਡਾ. ਰੰਜੂ ਸਿੰਗਲਾ ਜ਼ਿਲਾ ਪਰਿਵਾਰ ਭਲਾਈ ਅਫਸਰ, ਸ੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਗੁਰਚਰਨ ਸਿੰਘ ਜੀ ਦੀ ਅਗਵਾਈ ਵਿਚ ਪਿੰਡ ਸ਼ਾਮਖੇੜਾ, ਕੋਲਿਆਂਵਾਲੀ, ਛਾਪਿਆਂਵਾਲੀ, ਜੰਡਵਾਲਾ, ਅਤੇ ਕਿੰਗਰਾ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਏ ਗਏ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਗੁਰਚਰਨ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਇਹਨਾਂ ਕੈਂਪਾਂ ਦੌਰਾਨ ਆਏ ਮਰੀਜ਼ਾਂ ਦਾ ਮੁਫਤ ਚੈਕਅਪ ਕੀਤਾ ਗਿਆ ਤੇ ਉਹਨਾਂ ਦੇ ਮੁਫਤ ਦਵਾਈਆਂ ਅਤੇ ਟੈਸਟ ਕੀਤੇ ਗਏ।ਸੁਖਜੀਤ ਸਿੰਘ ਅਤੇ ਮਾਲਵਿੰਦਰ ਸਿੰਘ ਬੀ.ਈ.ਈ. ਵੱਲੋਂ ਦੱਸਿਆ ਗਿਆ ਕਿ ਇਹਨਾਂ ਪਿੰਡਾਂ ਤੋਂ ਇਲਾਵਾ ਮੁਫਤ ਸਿਹਤ ਸਹੂਲਤਾਂ ਜੋ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ ਨੂੰ ਦਰਸਾਉਂਦੀ ਹੋਈ ਵੀਡੀਓ ਰਾਹੀਂ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਨੁੱਕੜ ਨਾਟਕ ਵੀ ਲੋਕਾਂ ਨੂੰ ਦਿਖਾਏ ਗਏ। ਇਹਨਾਂ ਕੈਂਪਾਂ ਵਿਚ ਡਾ.ਅਰਪਣ ਸਿੰਘ ਆਯੁਰਵੈਦਿ ਮੈਡੀਕਲ ਅਫ਼ਸਰ, ਡਾ.ਜਸਪ੍ਰੀਤ ਕੌਰ ਹੋਮਿਓਪੈਥਿਕ ਮੈਡੀਕਲ ਅਫ਼ਸਰ, ਡਾ.ਸਵੇਸ਼ ਕੁਮਾਰ ਤੇ ਡਾ.ਧਰਮਵੀਰ ਰੂਰਲ ਮੈਡੀਕਲ ਅਫ਼ਸਰ, ਪ੍ਰਦੀਪ ਚਾਵਲਾ, ਤੇਜਿੰਦਰ ਮੱਕੜ, ਪਰਮਪਾਲ ਫਾਰਮਾਸਿਸਟ, ਗਗਨਦੀਪ ਕੌਰ ਉਪਵੈਦ, ਗਗਨਦੀਪ ਕੌਰ ਸਟਾਫ ਨਰਸ ਅਤੇ ਤਰਸੇਮਪਾਲ ਅਤੇ ਸੁਰਿੰਦਰ ਐਲ.ਟੀ.ਵੱਲੋਂ ਮਰੀਜਾਂ ਦਾ ਚੈਕਅਪ ਕੀਤਾ ਗਿਆ। ਇਸ ਮੌਕੇ ਮਨਜੀਤ ਕੌਰ ਤੇ ਉਸ਼ਾ ਰਾਣੀ ਐਲ.ਐਚ.ਵੀ., ਸੁਖਮੰਦਰ ਸਿੰਘ, ਗੁਰਮੀਤ ਸਿੰਘ, ਹਰਦਵਿੰਦਰ ਸਿੰਘ, ਗੁਰਜੰਟ ਸਿੰਘ, ਰਾਜਵੰਤ ਕੌਰ, ਅਜੀਤ ਕੌਰ ਏ.ਐਨ.ਐਮ. ਲਖਵੀਰ ਕੌਰ, ਰੇਨੂੰ ਆਸ਼ਾ ਫੈਸਲੀਟੇਟਰ ਅਤੇ ਸਮੂਹ ਆਸ਼ਾ ਵਰਕਰਜ਼ ਹਾਜ਼ਰ ਸਨ।

print
Share Button
Print Friendly, PDF & Email