ਦਰਸ਼ਨ ਸਿੰਘ ਬਣੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਲ੍ਹਾ ਸਕੱਤਰ

ss1

ਦਰਸ਼ਨ ਸਿੰਘ ਬਣੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਲ੍ਹਾ ਸਕੱਤਰ

img_20161128_172657ਰਾਮਪੁਰਾ ਫੂਲ 28 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਕਾਂਗਰਸ ਪਾਰਟੀ ਨਾਲ ਪਿਛਲੇ ਸਮੇਂ ਤੋਂ ਜੁੜੇ ਵਰਕਰਾਂ ਨੂੰ ਮਾਣ ਸਨਮਾਨ ਦੇਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਤੇ ਸਾਬਕਾ ਐਮ ਐਲ ਏ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਹਲਕੇ ਦੇ ਮੁੱਖ ਚੌਣ ਦਫਤਰ ਵਿਖੇ ਕਾਂਗਰਸ ਪਾਰਟੀ ਜਿਲਾ ਬਠਿੰਡਾ ਦੀਆਂ ਅਹੁਦੇਦਾਰੀਆਂ ਦਿੱਤੀਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸ਼ਹਿਰੀ ਪ੍ਰਧਾਨ ਸੰਜੀਵ ਧੀਂਗੜਾ ਟੀਨਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ 2017 ਨੂੰ ਲੈ ਕੇ ਪਾਰਟੀ ਵੱਲੋਂ ਗਤਿਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਦੂਜੀਆਂ ਪਾਰਟੀਆਂ ਪੁਰਾਣੇ ਵਰਕਰਾਂ ਨੂੰ ਨਜਰਅੰਦਾਜ਼ ਕਰ ਰਹੀਆਂ ਹਨ ਉਥੇ ਹੀ ਕਾਂਗਰਸ ਪਾਰਟੀ ਪੁਰਾਣੇ ਵਰਕਰਾਂ ਦੀ ਬਾਂਹ ਫੜ ਉਨ੍ਹਾਂ ਨੂੰ ਬਣਦਾ ਮਾਨਸਨਮਾਨ ਦੇ ਰਹੀ ਹੈ। ਇਸ ਮੌਕੇ 35 ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਨ ਬਦਲੇ ਦਰਸ਼ਨ ਸਿੰਘ ਪੁੱਤਰ ਸੰਤ ਸਿੰਘ ਵਾਸੀ ਰਾਮਪੁਰਾ ਨੂੰ ਜਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਸਾਬਕਾ ਸ਼ਹਿਰੀ ਪ੍ਰਧਾਨ ਰਾਕੇਸ਼ ਸਹਾਰਾ, ਨਗਰ ਕੌਸਨ ਰਾਮਪੁਰਾ ਦੇ ਸਾਬਕਾ ਪਮਧਾਨ ਸੁਰੇਸ਼ ਬਾਹੀਆ, ਸਵਰਨ ਸਿੰਘ ਕੂਕੁ, ਇੰਦਰਜੀਤ ਸਿੰਘ ਢਿਲੋਂ, ਡਾ ਗੁਰਮੇਲ ਸਿੰਘ, ਸੁਰਿੰਦਰ ਪਾਲ ਕੋਹਲੀ, ਡਾ ਬ੍ਰਿਜ ਲਾਲ, ਰਾਜੂ ਜੇਠੀ, ਕਮਲਕਾਂਤ ਗੋਇਲ, ਜੁਗਿੰਦਰ ਸਿੰਘ, ਰਾਮ ਸਰੂਪ ਜੇਠੀ ਆਦਿ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *