ਮਾਤਾਵਾਂ ਦੀ ਪ੍ਰਤਿਭਾ ਨਿਖਾਰਨ ਲਈ ਬਿਨਾਂ ਅੱਗ ਤੋਂ ਭੋਜਨ ਤਿਆਰ ਕਰਨ ਦੀ ਪ੍ਰਤਿਯੋਗਤਾ ਦਾ ਆਯੋਜਨ

ss1

ਮਾਤਾਵਾਂ ਦੀ ਪ੍ਰਤਿਭਾ ਨਿਖਾਰਨ ਲਈ ਬਿਨਾਂ ਅੱਗ ਤੋਂ ਭੋਜਨ ਤਿਆਰ ਕਰਨ ਦੀ ਪ੍ਰਤਿਯੋਗਤਾ ਦਾ ਆਯੋਜਨ
ਆਕਸਫੋਰਡ ਸਕੂਲ ਦਾ ਅਨੋਖਾ ਉਪਰਾਲਾ

img-20161128-wa0004ਭਗਤਾ ਭਾਈ ਕਾ, 28 ਨਵੰਬਰ (ਸਵਰਨ ਸਿੰਘ ਭਗਤਾ)ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਕਾ ਜਿੱਥੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਪਹਿਲ ਦੇ ਅਧਾਰ ਤੇ ਕਦਮ ਵਧਾ ਰਹੀ ਹੈ, ਉੱਥੇ ਇਸ ਵਾਰ ਇਸ ਸੰਸਥਾ ਨੇ ਬੱਚਿਆਂ ਦੀਆਂ ਮਾਤਾਵਾਂ ਨੂੰ ਵੀ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਦਿੱਤਾ। ਇੱਕ ਗ੍ਰਹਿਣੀ ਜੋ ਹਮੇਸ਼ਾ ਆਪਣੇ ਪਰਿਵਾਰ ਦੀ ਦੇਖਭਾਲ ਲਈ ਦਿਨ ਰਾਤ ਲੱਗੀ ਰਹਿੰਦੀ ਹੈ, ਦੇ ਆਪਣੇ ਸੁਪਨੇ ਅੰਦਰ ਕਿਧਰੇ ਦਬ ਕੇ ਰਹਿ ਜਾਂਦੇ ਹਨ। ਉਹ ਆਪਣਾ ਜੀਵਨ ਬੱਚਿਆਂ ਤੇ ਪਰਿਵਾਰ ਦੇ ਲੇਖੇ ਹੀ ਲਾ ਦਿੰਦੀ ਹੈ। ਇਨ੍ਹਾਂ ਗ੍ਰਹਿਣੀਆਂ ਨੂੰ ਇੱਕ ਮੌਕਾ ਦੇਣ ਲਈ ਸਕੂਲ ਨੇ ਮਾਤਾਵਾਂ ਲਈ ਬਿਨਾਂ ਅੱਗ ਤੋਂ ਭੋਜਨ ਤਿਆਰ ਕਰਨ ਦੀ ਪ੍ਰਤੀਯੋਗਤਾ ਰੱਖੀ। ਇਹ ਪ੍ਰਤੀਯੋਗਤਾ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਲਈ ਰੱਖੀ ਗਈ।ਜਿਸ ਵਿੱਚ ਮਾਤਾਵਾਂ ਨੇ ਕਾਫ਼ੀ ਉਤਸ਼ਾਹ ਨਾਲ ਭਾਗ ਲਿਆ।ਇਸ ਪ੍ਰਤੀਯੋਗਿਤਾ ਵਿੱਚ ਮਾਤਾਵਾਂ ਨੇ ਆਪਣਾ ਅਜਿਹਾ ਹੁਨਰ ਪੇਸ਼ ਕੀਤਾ ਕਿ ਜੱਜ ਸਾਹਿਬਾਨ ਦੇਖਦੇ ਹੀ ਰਹਿ ਗਏ ਕਿ ਬਿਨ੍ਹਾਂ ਅੱਗ ਤੋਂ ਵੀ ਇਹ ਗ੍ਰਹਿਣੀਆਂ ਕਿਸ ਤਰ੍ਹਾਂ ਭੋਜਨ ਵਿੱਚ ਵੰਨੁਸੁਵੰਨੀਆਂ ਤੇ ਸਿਹਤ ਵਧਾਊ ਚੀਜ਼ਾਂ ਪੇਸ਼ ਕਰ ਰਹੀਆਂ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ, ਵਾਈਸ ਪ੍ਰਿੰਸੀਪਲ ਰੂਪ ਲਾਲ ਬਾਂਸਲ ਅਤੇ ਕੁਆਰਡੀਨੇਟਰ ਸ਼੍ਰੀ ਮਤੀ ਅੰਜੂ ਮਿੱਤਲ ਨੇ ਮਾਤਾਵਾਂ ਨੂੰ ਹੱਲਾਸ਼ੇਰੀ ਦਿੱਤੀ ਤੇ ਉਨ੍ਹਾਂ ਨੂੰ ਕਾਫ਼ੀ ਪ੍ਰੋਤਸ਼ਾਹਤ ਕੀਤਾ।
ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਕੁਆਰਡੀਨੇਟਰ ਅਤੇ ਕੁਝ ਅਧਿਆਪਕ ਸਾਹਿਬਾਨ ਬਤੌਰ ਜੱਜ ਇਸ ਪ੍ਰਤੀਯੋਗਤਾ ਵਿੱਚ ਸ਼ਾਮਲ ਹੋਏ। ਇਨ੍ਹਾਂ ਗ੍ਰਹਿਣੀ ਪ੍ਰਤੀਯੋਗੀਆਂ ਦੇ ਖਾਣੇ ਦਾ ਸਵਾਦ ਚੱਖਣ ਤੋਂ ਬਾਅਦ ਵੱਖੁਵੱਖ ਪ੍ਰਕਾਰ ਦੇ ਟਿਪਸ ਦਿੰਦੇ ਹੋਏ ਜੇਤੂ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ, ਸ਼ੀਲਡਾਂ ਤੇ ਗਿਫ਼ਟ ਦਿੱਤੇ ਗਏ। ਪਹਿਲਾਂ ਇਨਾਮ ਜਮਾਤ ਦੇ ਵਿਦਿਆਰਥੀ ਕੈਰਵ ਬਾਂਸਲ ਦੀ ਮਾਤਾ ਸ਼੍ਰੀ ਮਤੀ ਪ੍ਰਿਅੰਕਾ ਰਾਣੀ ਵਾਸੀ ਚੀਦਾ, ਦੂਜਾ ਇਨਾਮ ਜਮਾਤ ਦੇ ਵਿਦਿਆਰਥਣ ਨਵਰੀਤ ਕੌਰ ਦੀ ਮਾਤਾ ਸ਼੍ਰੀ ਮਤੀ ਗਗਨਪ੍ਰੀਤ ਕੌਰ ਵਾਸੀ ਭਗਤਾ, ਤੀਜਾ ਇਨਾਮ ਜਮਾਤ ਦੇ ਵਿਦਿਆਰਥਣ ਏਕਨੂਰ ਕੌਰ ਦੀ ਮਾਤਾ ਸ਼੍ਰੀ ਮਤੀ ਪਵਨਜੀਤ ਕੌਰ ਵਾਸੀ ਠੱਠੀ ਭਾਈ, ਚੌਥਾ ਇਨਾਮ ਜਮਾਤ ਦੇ ਵਿਦਿਆਰਥਣ ਰਮਨਦੀਪ ਕੌਰ ਦੀ ਮਾਤਾ ਸ਼੍ਰੀ ਮਤੀ ਨਵਦੀਪ ਕੌਰ ਵਾਸੀ ਕੋਰ ਸਿੰਘ ਵਾਲਾ, ਪੰਜਵਾਂ ਇਨਾਮ ਜਮਾਤ ਦੇ ਵਿਦਿਆਰਥੀ ਆਯੂਸ਼ ਗੋਇਲ ਦੀ ਮਾਤਾ ਰੀਟਾ ਗੋਇਲ ਵਾਸੀ ਭਗਤਾ ਨੇ ਪ੍ਰਾਪਤ ਕੀਤਾ। ਬਾਕੀ ਸਾਰੀਆਂ ਮਾਤਾਂਵਾਂ ਨੂੰ ਵੀ ਸਰਟੀਫਿਕੇਟਾਂ ਨਾਲ ਸਨਮਾਨਤ ਕੀਤਾ ਗਿਆ।
ਇਸ ਮੌਕੇ ਸਮੂਹ ਮੈਨੇਜਮੈਂਟ ਕਮੇਟੀ ਮੈਂਬਰ ਚੇਅਰਮੈਨ ਹਰਗੁਰਪ੍ਰੀਤ ਸਿੰਘ (ਗਗਨ ਬਰਾੜ),ਪ੍ਰਧਾਨ ਗੁਰਮੀਤ ਸਿੰਘ ਗਿੱਲ , ਵਾਈਸੁਚੇਅਰਮੈਨ ਪਰਮਪਾਲ ਸਿੰਘ ‘ਸ਼ੈਰੀ ਢਿਲੋਂ’ ਅਤੇ ਸੀਨੀਅਰ ਕਮੇਟੀ ਮੈਂਬਰ ਅਜੇਪਾਲ ਸਿੰਘ ‘ਬੱਬੀ ਢਿਲੋਂ’ ਨੇ ਮਾਤਾਵਾਂ ਨੂੰ ਵਧਾਈ ਦਿੱਤੀ ਤੇ ਵਿਸ਼ਵਾਸ ਦੁਆਇਆ ਕਿ ਅੱਗੇ ਤੋਂ ਇੱਕ ਵੱਡੇ ਪੱਧਰ ‘ਤੇ ਅਜਿਹੇ ਕਈ ਹੋਰ ਪ੍ਰੋਗਰਾਮ ਉਨ੍ਹਾਂ ਲਈ ਆਯੋਜਿਤ ਕੀਤੇ ਜਾਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *