ਐਸ.ਬੀ.ਪੀ ਸ਼ਹਿਣਾ ਬ੍ਰਾਂਚ ਨੇ ਜਨ ਧਨ ਤਹਿਤ ਨਵੇਂ ਖਾਤੇ ਖੋਲੇ

ss1

ਐਸ.ਬੀ.ਪੀ ਸ਼ਹਿਣਾ ਬ੍ਰਾਂਚ ਨੇ ਜਨ ਧਨ ਤਹਿਤ ਨਵੇਂ ਖਾਤੇ ਖੋਲੇ

vikrant-bansal-3ਭਦੌੜ 26 ਨਵੰਬਰ (ਵਿਕਰਾਂਤ ਬਾਂਸਲ) ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਸਟੇਟ ਬੈਂਕ ਆਫ ਪਟਿਆਲਾ ਦੀ ਸ਼ਹਿਣਾ ਬ੍ਰਾਂਚ ਵੱਲੋਂ ਮੇਨ ਬੱਸ ਸਟੈਂਡ ਤੇ ਵਿਸ਼ੇਸ਼ ਕੈਂਪ ਲਗਾ ਕੇ ਬ੍ਰਾਂਚ ਮਨੇਜਰ ਜਗਦੀਸ਼ ਰਾਏ ਦੀ ਅਗਵਾਈ ਹੇਠ ਕਸਬੇ ਦੇ ਲੋਕਾਂ ਦੇ ਨਵੇਂ ਖਾਤੇ ਖੋਲੇ ਗਏ ਯੋਜਨਾ ਦੀ ਸ਼ੁਰੂਆਤ ਕਰਨ ਉਪਰੰਤ ਵੱਡੀ ਗਿਣਤੀ ‘ਚ ਲੋਕ ਆਪਣੇ ਖਾਤੇ ਖੁਲਵਾਉਣ ਲਈ ਆਉਣੇ ਸ਼ੁਰੂ ਹੋ ਗਏ ਅਤੇ ਸਾਰਾ ਦਿਨ ਇਸ ਯੋਜਨਾ ਤਹਿਤ ਖਾਤੇ ਖਲਵਾਉਣ ਵਾਲਿਆ ਦੀ ਭੀੜ ਲੱਗੀ ਰਹੀ ਇਸ ਸਬੰਧੀ ਮਨੇਜਰ ਜਗਦੀਸ਼ ਰਾਏ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਨੂੰ ਬੈਂਕ ਨਾਲ ਜੋੜਨ ਲਈ ਚਲਾਈ ਗਈ ਮੁਹਿੰਮ ਤਹਿਤ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਗ੍ਰਾਹਕਾਂ ਲਈ ਕਾਫੀ ਲਾਹੇਵੰਦ ਸਾਬਤ ਹੋਵੇਗੀ ਉਨਾਂ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਬਹੁਤ ਅਜਿਹੇ ਲੋਕ ਬੈਂਕਾਂ ‘ਚ ਆ ਰਹੇ ਸਨ, ਜਿੰਨਾਂ ਦੇ ਖਾਤੇ ਨਹੀਂ ਸਨ ਉਨਾਂ ਕਿਹਾ ਕਿ ਅਜਿਹੇ ਲੋਕਾਂ ਦੇ ਖਾਤੇ ਖੋਲਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਸਹਾਇਕ ਮਨੇਜਰ ਪੰਕਜ ਸਰਕਾਰ ਨੇ ਦੱਸਿਆ ਕਿ ਇਹ ਖਾਤੇ ਜੀਰੋ ਬੈਲੈਂਸ ਤੇ ਖੋਲੇ ਜਾਣਗੇ ਅਤੇ ਇਸ ਕੈਂਪ ਦੌਰਾਨ ਕਰੀਬ ਇਕ ਸੌ ਖਾਤੇ ਖੋਲਣ ਲਈ ਲੋਕਾਂ ਨੇ ਫਾਰਮ ਜਮਾਂ ਕਰਵਾਏ ਹਨ ਉਨਾਂ ਕਿਹਾ ਕਿ ਐਸਬੀਪੀ ਸ਼ਹਿਣਾ ਬ੍ਰਾਂਚ ਵੱਲੋਂ ਲੋਕਾਂ ਨੂੰ ਲਗਾਤਾਰ ਸੇਵਾਵਾਂ ਦੇਣ ਲਈ ਉਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਇਸ ਮੌਕੇ ਗਾਜੇਗਰ ਪ੍ਰਸ਼ਾਦ, ਸੰਜੀਵ ਕੁਮਾਰ, ਸੰਦੀਪ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *