ਝੋਨੇ ਦੀ ਅਦਾਇਗੀ ਨਾ ਦੇਣ ਕਾਰਨ ਆੜਤੀਆ ਨੇ ਕੀਤਾ ਚੱਕਾ ਜਾਮ

ss1

ਝੋਨੇ ਦੀ ਅਦਾਇਗੀ ਨਾ ਦੇਣ ਕਾਰਨ ਆੜਤੀਆ ਨੇ ਕੀਤਾ ਚੱਕਾ ਜਾਮ
ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਨਹੀਂ ਉਤਰਨ ਦਿੱਤੀ ਜਾਵੇਗੀ

26-dharnaਬੁਢਲਾਡਾ 26 ਨਵੰਬਰ (ਰੀਤਵਾਲ) ਖਰੀਦ ਏਜੰਸੀਆ ਵੱਲੋਂ ਝੋਨੇ ਦੀ ਅਦਾਇਗੀ ਨਾ ਦੇਣ ਕਾਰਨ ਆੜ੍ਹਤੀਆਂ, ਮਜਦੂਰਾਂ ਅਤੇ ਮੁਨੀਮ ਭਾਈਚਾਰੇ ਵਿੱਚ ਭਾਰੀ ਰੋਸ ਮਾਰਚ ਕਰਦਿਆ ਸਥਾਨਕ ਓਵਰ ਬ੍ਰਿਜ ਤੇ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇ ਬਾਜੀ ਕਰਦਿਆਂ ਚੱਕਾ ਜਾਮ ਕਰ ਦਿੱਤਾ। ਇਸ ਮੌਕੇ ਤੇ ਬੋਲਦਿਆਂ ਆੜਤੀਆਂ ਐਸੋਸੀਏਸਨ ਦੇ ਪ੍ਰਧਾਨ ਬਾਂਕੇ ਬਿਹਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਝੋਨੇ ਦੀ ਅਦਾਇਗੀ ਸਬੰਧੀ ਕੀਤੀ ਜਾ ਰਹੀ ਟਾਲ ਮਟੋਲ ਦੀ ਨੀਤੀ ਦੇ ਕਾਰਨ ਅੱਜ ਆੜਤੀਆਂ ਨੂੰ ਸੜਕ ਤੇ ਬੈਠਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਦੂਸਰੇ ਧੜੇ ਦੀ ਐਸੌਸੀਏਸਨ ਦੇ ਪ੍ਰਧਾਨ ਗੁਰਮੇਲ ਸਿੰਘ ਬੀਰੋਕੇ ਨੇ ਕਿਹਾ ਕਿ ਝੌਨੇ ਦੀ ਕਰੋੜਾਂ ਰੁਪਏ ਦੀ ਅਦਾਇਗੀ ਨਾ ਹੋਣ ਕਾਰਨ ਆੜ੍ਹਤੀਆਂ ਮਜ਼ਦੂਰ ਅਤੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉੱਥੇ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟ ਬੰਦੀ ਕਾਰਨ ਬੈਕਾਂ ਵਿੱਚ ਵੀ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕੈਸ਼ ਨਾ ਹੋਣ ਕਾਰਨ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਜ਼ਿਲ੍ਹਾਂ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਨੇ ਕਿਹਾ ਕਿ ਖਰੀਦ ਏਜੰਸੀ ਪੰਜਾਬ ਐਗਰੋ, ਵੇਅਰ ਹਾਊਸ ਵੱਲੋਂ ਕਈ ਸੈਟਰਾਂ ਵਿੱਚ ਇੱਕ ਰੁਪਏ ਦੀ ਵੀ ਅਦਾਇਗੀ ਨਹੀਂ ਕੀਤੀ ਗਈ। ਉਨ੍ਹਾਂ ਸਰਕਾਰ ਨੂੰ 2 ਦਿਨਾਂ ਹੜ੍ਹਤਾਲ ਕਰਕੇ 24 ਘੰਟੀਆਂ ਦਾ ਅਲਟੀਮੈਟਮ ਦਿੰਦਿਆਂ ਚੇਤਾਵਨੀ ਦਿੱਤੀ ਕਿ ਆੜ੍ਹਤੀਆਂ ਨੂੰ ਤਿੱਖੇ ਸੰਘਰਸ਼ ਲਈ ਮਜ਼ਬੂਰ ਨਾ ਕੀਤਾ ਜਾਵੇ ਅਤੇ ਤੁਰੰਤ ਝੋਨੇ ਦੀ ਅਦਾਇਗੀ ਜਾਰੀ ਕੀਤੀ ਜਾਵੇ। ਇਸ ਮੌਕੇ ਤੇ ਬੋਲਦਿਆਂ ਗੱਲਾਂ ਮਜਦੂਰ ਯੂਨੀਅਨ ਦੇ ਰਾਜ ਕੁਮਾਰ ਰਾਜੂ ਨੇ ਗੱਲਾਂ ਮਜਦੂਰਾਂ ਨੂੰ ਅਪੀਲ ਕੀਤੀ ਕਿ ਆੜ੍ਹਤੀਆਂ ਦੇ ਸੰਘਰਸ਼ ਵਿੱਚ ਸਾਥ ਦੇਣ। ਇਸ ਮੌਕੇ ਤੇ ਮੁਨੀਮ ਯੂਨੀਅਨ ਦੇ ਆਗੂ ਬੱਗਾ ਸਿੰਘ ਨੇ ਕਿਹਾ ਕਿ ਨੋਟ ਬੰਦੀ ਤੇ ਝੋਨੇ ਦੀ ਅਦਾਇਗੀ ਨਾ ਹੋਣ ਕਾਰਨ ਮੁਨੀਮਾਂ ਦੇ ਪਰਿਵਾਰਾਂ ਨੂੰ ਵੀ ਆਰਥਿਕ ਤੌਰ ਤੇ ਮਾਰ ਝੱਲਣੀ ਪੈ ਰਹੀ ਹੈ। ਸ਼ਹਿਰ ਵਿੱਚ ਆੜ੍ਹਤੀਆਂ ਅਤੇ ਮੁਨੀਮਾਂ ਵੱਲੋਂ ਰੋਸ ਮਾਰਚ ਕੀਤਾ ਗਿਆ ਅਤੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਪਿੱਟ ਸਿਆਪਾ ਕੀਤਾ ਗਿਆ। ਧਰਨੇ ਦੋਰਾਨ ਤਹਿਸ਼ੀਲਦਾਰ ਬੁਢਲਾਡਾ ਸੁਰਿੰਦਰ ਸਿੰਘ ਨੇ ਆੜ੍ਹਤੀਆਂ ਤੋਂ ਮੰਗ ਪੱਤਰ ਪ੍ਰਾਪਤ ਕਰਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਆਵਾਜ ਸਰਕਾਰ ਤੱਕ ਪਹੁੰਚਾ ਦਿੱਤੀ ਜਾਵੇਗੀ ਅਤੇ ਅਦਾਇਗੀ ਜਲਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਰਾਹੀ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ । ਇਸ ਮੌਕੇ ਤੇ ਐਸੋਸੀਏਸਨ ਦੇ ਰਾਜ ਕੁਮਾਰ ਬੋੜਾਵਾਲੀਆ, ਕੈਸੋ ਰਾਮ ਗੋਇਲ ਰਾਮਸ਼ਰਨ ਪਵਨ ਨਵੇਟੀਆਂ, ਮੋਨੂੰ ਬਿਹਾਰੀ ,ਕਾਕਾ ਬੋੜਾਵਾਲ, ਟੀਟੂ ਕੋਟਲੀ, ਸਤੀਸ ਕੁਮਾਰ ਟਹਾਲੀਆਂ, ਰਾਜ ਬੀਰੋਕੇ, ਅਟਲ ਬਿਹਾਰੀ, ਭੋਲਾ ਪਟਵਾਰੀ, ਸਤੀਸ ਆਹੂਜਾ, ਬਲਜੀਤ ਪੋਪੀ , ਓਮ ਪ੍ਰਕਾਸ ਨੇਵਟੀਆਂ, ਆਦਿ ਨੇ ਵੀ ਵਿਚਾਰ ਪ੍ਰਗਟ ਕੀਤੇ ਵਰਨਣ ਯੋਗ ਹੈ ਕਿ ਆੜ੍ਹਤੀਆਂ ਵੱਲੋਂ ਝੋਨੇ ਦੀ ਅਦਾਇਗੀ ਨਾ ਹੋਣ ਕਾਰਨ ਆਪਣੇ ਕਾਰੋਬਾਰ ਬੰਦ ਕਰਕੇ ਮੁਨੀਮ ਯੂਨੀਅਨ ਅਤੇ ਮਜਦੂਰਾਂ ਦੇ ਸਹਿਯੋਗ ਨਾਲ 26 ਅਤੇ 27 ਨਵੰਬਰ ਨੂੰ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *