ਪੁਲਿਸ ਲਾਈਨ ਮਾਨਸਾ ਵਿਖੇ ਜਿਮ ਦਾ ਉਦਘਾਟਨ

ss1

ਪੁਲਿਸ ਲਾਈਨ ਮਾਨਸਾ ਵਿਖੇ ਜਿਮ ਦਾ ਉਦਘਾਟਨ

photo-1ਮਾਨਸਾ (ਜਗਦੀਸ/ਰੀਤਵਾਲ) ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲੀਸ ਮਾਨਸਾ ਵੱਲੋਂ ਪਸ ਨੋਟ ਜਾਰੀ ਕਰਕੇ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਰੀਰਕ ਫਿਟਨੈਸ ਲਈ ਆਧੁਨਿਕ ਸਾਜੋਸਮਾਨ ਨਾਲ ਲੈਸ ਕਰੀਬ ਸਾਢੇ ਚਾਰ ਲੱਖ ਰੁਪਏ ਦੀ ਲਾਗਤ ਨਾਲ ਪੁਲਿਸ ਲਾਈਨ ਮਾਨਸਾ ਵਿਖੇ ਜਿਮ ਖੋਲਿਆ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਅੱਜ ਇਸਦਾ ਉਦਘਾਟਨ ਕਰਦੇ ਹੋਏ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਦੀ ਡਿਊਟੀ ਸਖਤ ਅਤੇ ਲੰਬੀ ਹੋਣ ਕਰਕੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵਿਹਲਾ ਸਮਾਂ ਨਹੀ ਮਿਲਦਾ। ਡਿਊਟੀ ਦਾ ਜਿਆਦਾ ਬੋਝ ਹੋਣ ਕਰਕੇ ਜਿਆਦਾਤਰ ਕਰਮਚਾਰੀ ਅਕਸਰ ਹੀ ਆਪਣੀ ਸਿਹਤ ਨੂੰ ਫਿਟਨੈਸ ਨਹੀ ਰੱਖ ਪਾਉਦੇ ਅਤੇ ਤਨਾਅਗ੍ਰਸ਼ਤ ਹੋ ਜਾਂਦੇ ਹਨ।

         ਪੁਲਿਸ ਕਰਮਚਾਰੀਆਂ ਨੂੰ ਸਰੀਰਕ ਤੌਰ ਤੇ ਫਿਟਨੈਸ ਰੱਖਣ ਅਤੇ ਰੁਝੇਵਿਆਂ ਭਰੀ ਜਿੰਦਗੀ ਵਿੱਚੋ ਤਨਾਅਮੁਕਤ ਕਰਨ ਲਈ ਸਾਰੇ ਕਰਮਚਾਰੀਆਂ ਨੂੰ ਜਿਮ ਕਰਨ ਲਈ ਪ੍ਰੇਰਿਆ ਗਿਆ। ਕਰਮਚਾਰੀ ਆਪਣੇ ਕੀਮਤੀ ਸਮੇਂ ਵਿੱਚੋ ਥੋੜਾ ਸਮਾਂ ਕੱਢ ਕੇ ਜਿਮ ਜਰੂਰ ਕਰਨ ਅਤੇ ਤੰਦਰੁਸਤ ਜੀਵਨ ਜਿਊਣ। ਕਰਮਚਾਰੀਆਂ ਲਈ 5 ਤੋ 9 ਵਜੇ ਤੱਕ ਸਵੇਰ ਦਾ ਸਮਾਂ ਅਤੇ 5 ਵਜੇ ਤੋ 8 ਵਜੇ ਤੱਕ ਸ਼ਾਮ ਨੂੰ ਜਿਮ ਕਰਨ ਦਾ ਸਮਾਂ ਨੀਯਤ ਕੀਤਾ ਗਿਆ ਹੈ। ਇਸੇ ਤਰਾ ਦਿਨ ਸਮੇਂ ਪੁਲਿਸਪਬਲਿਕ ਸਕੂਲ ਮਾਨਸਾ ਦੇ ਬੱਚੇ ਵੀ ਜਿਮ ਕਰ ਸਕਦੇ ਹਨ। ਸਾਰੇ ਕਰਮਚਾਰੀਆਂ ਵੱਲੋ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ। ਇਸ ਮੌਕੇ ਸ੍ਰੀ ਰਾਕੇਸ਼ ਕੁਮਾਰ, ਪੀ.ਪੀ.ਐਸ. ਕਪਤਾਨ ਪੁਲਿਸ (ਸਥਾਨਕ) ਮਾਨਸਾ, ਸ੍ਰੀ ਨਰਿੰਦਰਪਾਲ ਸਿੰਘ, ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਸਮੇਤ ਇਸ ਜਿਲਾ ਦੇ ਸਾਰੇ ਜੀ.ਓਜ਼. ਸਾਹਿਬਾਨ ਅਤੇ ਮੁੱਖ ਅਫਸਰਾਨ ਥਾਣਾਜਾਤ ਹਾਜ਼ਰ ਸਨ।

print
Share Button
Print Friendly, PDF & Email