ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿ੍ਰੰ:ਬੁੱਧ ਰਾਮ ਵੱਲੋਂ ਸ਼ਹਿਰ ਵਿੱਚ ਡੋਰ ਟੂ ਡੋਰ ਮਹਿੰਮ ਦੀ ਸ਼ੁਰੂਆਤ

ss1

ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿ੍ਰੰ:ਬੁੱਧ ਰਾਮ ਵੱਲੋਂ ਸ਼ਹਿਰ ਵਿੱਚ ਡੋਰ ਟੂ ਡੋਰ ਮਹਿੰਮ ਦੀ ਸ਼ੁਰੂਆਤ

img-20161126-wa0087ਬਰੇਟਾ (ਰੀਤਵਾਲ) ਹਲਕਾ ਬੁਢਲਾਡਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿ੍ਰੰ:ਬੁੱਧ ਰਾਮ ਵੱਲੋਂ ਅੱਜ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਸਥਾਨਕ ਸ਼ਹਿਰ ਵਿਖੇ ਡੋਰ ਟੂ ਡੋਰ ਮਹਿੰਮ ਦੀ ਸ਼ੁਰੂਆਤ ਕੀਤੀ ਗਈ ।ਮੁਹਿੰਮ ਦੋਰਾਨ ਸ਼ਹਿਰ ਦੇ ਦੁਕਾਨਦਾਰਾਂ ਅਤੇ ਆੜਤੀਆ ਨਾਲ ਵੋਟਾ ਲਈ ਸਹਿਯੋਗ ਦੀ ਮੰਗ ਕੀਤੀ ਗਈ ।ਲੋਕਾਂ ਦਾ ਪਾਰਟੀ ਪ੍ਰਤੀ ਬਹੁਤ ਵਧੀਆ ਹੁੰਗਾਰਾ ਵੇਖਣ ਨੂੰ ਮਿਲਿਆ । ਮੀਡੀਆ ਕਲੱਬ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਮੀਦਵਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਪੰਜਾਬ ਵਾਸੀਆ ਦੇ ਦਿਲਾ ਵਿੱਚ ਬਣਿਆ ਪਿਆਰ ਦੇਖ ਕੇ ਵਿਰੌਧੀ ਪਾਰਟੀਆ ਦੀ ਰਾਤਾ ਦੀ ਨੀਂਦ ਉੱਡ ਚੁੱਕੀ ਹੈ ਕਿਉਂਕਿ ਆਮ ਆਦਮੀ ਪਾਰਟੀ ਮਿਹਨਤ ਕਰਨ ਵਾਲੇ ਆਮ ਲੋਕਾਂ ਦੀ ਪਾਰਟੀ ਹੈ ।ਇਹ ਪਾਰਟੀ ਪੰਜਾਬ ਦੇ ਕਿਸਾਨਾ,ਮਜ਼ਦੂਰਾ ਅਤੇ ਛੋਟੇ ਵਪਾਰੀਆ ਦੇ ਖੁਨ ਪਸੀਨੇ ਦੀ ਕਦਰ ਕਰਨ ਵਾਲੀ ਪਾਰਟੀ ਹੈ ।ਇਸ ਮੌਕੇ ਉਨਾਂ੍ਹ ਨਾਲ ਸੁਖਦਰਸ਼ਨ ਸਿੰਘ ਬਹਾਦਰਪੁਰ,ਗੁਰਵਿੰਦਰ ਸਿੰਘ ਖੱਤਰੀਵਾਲਾ,ਡਾ:ਗਿਆਨ ਚੰਦ ਆਜ਼ਾਦ ,ਕੇਵਲ ਸ਼ਰਮਾ,ਗੋਬਿੰਦ ਸ਼ਰਮਾ,ਪਰਵੀਨ ਕੁਮਾਰ,ਹਰਮੇਸ਼ ਸਿੰਗਲਾ ,ਹਰਜਿੰਦਰ ਦਿਆਲਪੁਰਾ,ਕੁਲਦੀਪ ਬੁਢਲਾਡਾ,ਮਨਜਿੰਦਰ ਸਿੰਘ ਅਤੇ ਰਾਜਵੀਰ ਕੁਲਰੀਆਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।

print
Share Button
Print Friendly, PDF & Email