ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ

ss1

ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ

26-nov-02ਚੋਗਾਵਾ/ਲੋਪੋਕੇ 26ਨਵੰਬਰ (ਸ਼ਿਵ ਕੁਮਾਰ) ਪਿੰਡ ਚੱਕ ਮਿਸਰੀ ਖਾਂ ਵਿਖੇ ਪੰਜਵਾ ਮਹਾਨ ਗੁਰਮਤਿ ਸਮਾਗਮ ਸਮੂੰਹ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਧੰਨ ਗੁਰੁ ਨਾਨਕ ਦੇਵ ਜੀ ਅਵਤਾਰ ਦਿਹਾੜੇ ਨੂੰ ਸਮਰਪਿਤ ਧੰਨ ਗੁਰੁ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੋਏ ਇਸ ਧਾਰਮਿਕ ਸਮਾਗਮ ਵਿਚ ਗਿਆਨੀ ਜਸਵੰਤ ਸਿੰਘ ਕਥਾਵਾਚਕ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ, ਭਾਈ ਕੇਵਲ ਸਿੰਘ ਮਹਿਤਾ ਕਵੀਸਰੀ ਜਥਾਂ, ਰਾਗੀ ਭਾਈ ਸੁਖਬੀਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਫੋਜਾ ਸਿੰਘ ਸਾਗਰ ਢਾਡੀ ਜਥਾ ਆਦਿ ਵੱਲੋ ਪੰਡਾਲ ਵਿਚ ਹਜਾਰਾ ਦੀ ਤਾਦਾਦ ਵਿਚ ਜੁੜੀਆਂ ਨਰ ਨਾਰੀਆਂ ਨੂੰ ਅਲਾਹੀ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀ ਨਿਹਾਲ ਕੀਤਾ। ਸਿੰਘ ਸਾਹਿਬਾਨ ਨੇ ਸਿੱਖਾ ਵਿਚ ਵੱਧ ਰਹੇ ਪਤਿਤ ਪੁਣੇ ਅਤੇ ਡੇਰਾਵਾਦ ਉਪਰ ਗਹਿਰੀ ਚਿੰਤਾ ਪ੍ਰਗਟ ਕਰਦਿਆ ਸਮੁੰਹ ਸਿੱਖਾ ਨੂੰ ਅਪੀਲ ਕੀਤੀ ਕਿ ਉਹ ਧੰਨ ਗੁਰੁ ਗ੍ਰੰਥ ਸਾਹਿਬ ਵੱਲੋ ਦਰਸਾਏ ਮਾਰਗ ਉਪਰ ਹੀ ਚੱਲਣ ਅਤੇ ਵਹਿਮਾ ਭਰਮਾ, ਪਖੰਡਾ ਤੋ ਬਚਣ। ਇਸ ਮੌਕੇ ਹਜੂਰੀ ਰਾਗੀ ਬਾਬਾ ਬੁੱਢਾ ਸਾਹਿਬ ਭਾਈ ਗੁਰਭੇਜ ਸਿੰਘ ਚੋਗਾਵਾ ਦੀ ਤਿੰਨ ਸਾਲ ਦੀ ਬੇਟੀ ਨਵਰੋਜਪ੍ਰੀਤ ਕੋਰ ਨੇ ਅਜੋਕੀ ਸਿੱਖੀ ਅਤੇ ਫੈਸਨ ਵਿਚ ਬੁਰ੍ਹੀ ਤਰਾ ਗੁਲਤਾਨ ਹੋਏ ਸਿੱਖ ਪਰਿਵਾਰਾ ਉਪਰ ਇਕ ਧਾਰਮਿਕ ਕਵਿਤਾ ਬੋਲ ਕੇ ਸਾਰਿਆ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਵਾਕਿਆ ਹੀ ਅਸੀ ਸਿੱਖੀ ਤੋ ਕੋਹਾ ਦੂਰ ਜਾ ਚੁੱਕੇ ਹਾ। ਇਸ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਨੇ ਆਏ ਹੋਏ ਜਥਿਆਂ ਅਤੇ ਸੰਤ ਬਾਬਾ ਸੇਵਾ ਸਿੰਘ ਗੁਰੂਦੁਆਰਾ ਬਾਬੇ ਦੀ ਬੇਰ ਵੈਰੋਕੇ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਜੋੜਿਆਂ ਅਤੇ ਮੋਟਰਸਾਈਕਲ ਦੀ ਸੇਵਾ ਜੋੜਾ ਘਰ ਸੇਵਕ ਸਭਾ ਭੁੱਲਰ ਦੀ ਸੰਗਤ ਬਾਬਾ ਸਾਮ ਸਿੰਘ ਦੀ ਅਗਵਾਈ ਹੇਠ ਕੀਤੀ। ਸਟੇਜ ਸੈਕਟਰੀ ਡਾ.ਕਾਰਜ ਸਿੰਘ ਸਨ।ਵੱਖ-ਵੱਖ ਸੁਆਦੀ ਪਕਵਾਨਾ ਦੇ ਲੰਗਰ ਅਟੁੱਟ ਵਰਤੇ।

print
Share Button
Print Friendly, PDF & Email

Leave a Reply

Your email address will not be published. Required fields are marked *