ਟੀ. ਪੀ. ਡੀ. ਮਾਲਵਾ ਕਾਲਜ ਦੇ ਵਿਦਿਆਰਥੀਆ ਨੇ ਲਗਾਇਆ ਸਾਇੰਸ ਸਿਟੀ ਦਾ ਟੂਰ

ss1

ਟੀ. ਪੀ. ਡੀ. ਮਾਲਵਾ ਕਾਲਜ ਦੇ ਵਿਦਿਆਰਥੀਆ ਨੇ ਲਗਾਇਆ ਸਾਇੰਸ ਸਿਟੀ ਦਾ ਟੂਰ

img-20161125-wa0006ਰਾਮਪੁਰਾ ਫੂਲ(ਕੁਲਜੀਤ ਸਿੰਘ ਢੀਂਗਰਾ) ਪੰਜਾਬੀ ਯੂਨੀਵਰਸਿਟੀ ਟੀ. ਪੀ. ਡੀ. ਮਾਲਵਾ ਕਾਲਜ ਦੇ ਘਰੇਲੂ ਪ੍ਰੀਖਿਆਵਾਂ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਉੱਤੇ ਆਉਣ ਵਾਲੇ ਤਕਰੀਬਨ ੫੦ ਵਿਦਿਆਰਥੀਆ ਨੇ ਸਾਇੰਸ ਸਿਟੀ ਕਪੂਰਥਲਾ ਦਾ ਬਿਲਕੁੁਲ ਫਰੀ ਟੂਰ ਲਗਾਇਆ । ਡਾ. ਸੁਮਨ ਸ਼ਰਮਾਂ, ਪ੍ਰੋ.ਨੀਤੂ ਅਗਰਵਾਲ, ਪ੍ਰੋ.ਰਿੰਪੀ ਰਾਣੀ, ਪ੍ਰੋ ਕੰਵਰਜੀਤ ਸਿੰਘ, ਪ੍ਰੋ.ਬਲਜਿੰਦਰ ਸਿੰਘ ਦੀ ਸੁਯੋਗ ਅਗਵਾਈ ਵਿੱਚ ਗਏ ਇਸ ਦੋਰਾਨ ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿਖੇ ਸਾਇੰਸ ਨਾਲ ਜੁੜੀਆਂ ਵੱਖੋ ਵੱਖਰੀਆ ਜਾਣਕਾਰੀਆਂ ਪ੍ਰਾਪਤ ਕਰ ਆਪਣੇ ਗਿਆਨ ਵਿੱਚ ਵਾਧਾ ਕੀਤਾ । ਟੂਰ ਸੰਬੰਧੀ ਆਪਣੇ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੇ ਆਖਿਆ ਕਿ ਅਜਿਹੀ ਹੌਸਲਾ ਅਫ਼ਜ਼ਾਈ ਨਾਲ ਵਿਦਿਆਰਥੀਆਂ ਨੂੰ ਘਰੇਲੂ ਪ੍ਰੀਖਿਆਵਾਂ ਹੋਰ ਵੀ ਤਿਆਰੀ ਨਾਲ ਦੇਣ ਅਤੇ ਵਧੀਆ ਪੁਜੀਸ਼ਨਾਂ ਹਾਸਲ ਕਰਨ ਦੀ ਹੱਲਾਸੇਰੀ ਮਿਲਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਸ ਚੰਗੇ ਉਦੱਮ ਲਈ ਵਧਾਈ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *