ਬਿੰਦੂ ਬਾਲਾ ਦੀ ਅਗਵਾਈ ਵਿੱਚ ਰੈਲੀ ਲਈ ਬੱਸਾਂ ਅਤੇ ਕਾਰਾਂ ਦਾ ਕਾਫਲਾ ਰਵਾਨਾ

ss1

ਬਿੰਦੂ ਬਾਲਾ ਦੀ ਅਗਵਾਈ ਵਿੱਚ ਰੈਲੀ ਲਈ ਬੱਸਾਂ ਅਤੇ ਕਾਰਾਂ ਦਾ ਕਾਫਲਾ ਰਵਾਨਾ

img-20161126-wa0032ਰਾਮਪੁਰਾ ਫੂਲ 26 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਠਿੰਡਾ ਵਿਖੇ ਏਮਜ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਉਦਘਾਟਨੀ ਸਮਾਰੋਹ ਤੇ ਹੋਈ ਰੈਲੀ ਲਈ ਸਥਾਨਕ ਸ਼ਹਿਰ ਦੇ ਵਾਰਡ ਨੰ: 4 ਚੋਂ ਇਸਤਰੀ ਵਿੰਗ ਦੇ ਪ੍ਰਧਾਨ ਅਤੇ ਐਮ yਸੀ yਬਿੰਦੂ ਬਾਲਾ ਦੀ ਅਗਵਾਈ ਵਿੱਚ ਦੋ ਬੱਸਾਂ ਅਤੇ 10 ਕਾਰਾਂ ਦਾ ਕਾਫਲਾ ਰਵਾਨਾ ਕੀਤਾ ਗਿਆ। ਬਿੰਦੂ ਬਾਲਾ ਦੇ ਪਤੀ ਵਿਨੋਦ ਗਰਗ ਨੇ ਦੱਸਿਆ ਕਿ ਰੈਲੀ ਲਈ ਲੋਕ ਆਪਮੁਹਾਰੇ ਜਾ ਰਹੇ ਹਨ ਅਤੇ ਇਹੀ ਸੰਕੇਤ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੌਣਾਂ ਵਿੱਚ ਅਕਾਲੀਭਾਜਪਾ ਸਰਕਾਰ ਮੋਰਚਾ ਫਤਿਹ ਕਰੇਗੀ ਅਤੇ ਤੀਸਰੀ ਵਾਰ ਜਿੱਤ ਦੀ ਹੈਟਰਿਕ ਲਗਾਏਗੀ। ਇਸ ਮੌਕੇ ਇਸਤਰੀ ਵਿੰਗ ਦੇ ਇੰਚਾਰਜ ਮਨਜੀਤ ਕੌਰ, ਹਰਪਾਲ ਕੌਰ, ਪਰਮਜੀਤ ਕੌਰ, ਕਲਾਵਤੀ, ਮੰਗਾ ਮਿਸਤਰੀ, ਪਾਲੀ ਮਿਸਤਰੀ, ਪੀਤਾ ਸਿੰਘ ਅਤੇ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।

print
Share Button
Print Friendly, PDF & Email