2017 ਦੀਆਂ ਵਿਧਾਨ ਸਭਾ ਚੋਣਾਂ ਚ ਯੂਥ ਕਾਂਗਰਸ ਆਪਣਾ ਅਹਿਮ ਰੋਲ ਨਿਭਾਏਗੀ:ਜਗਸੀਰ ਮੀਰਪੁਰ

ss1

2017 ਦੀਆਂ ਵਿਧਾਨ ਸਭਾ ਚੋਣਾਂ ਚ ਯੂਥ ਕਾਂਗਰਸ ਆਪਣਾ ਅਹਿਮ ਰੋਲ ਨਿਭਾਏਗੀ:ਜਗਸੀਰ ਮੀਰਪੁਰ
ਕੈਪਟਨ ਸਮਾਰਟ ਕੁਨੈਕਟ ਸਕੀਮ ਤਹਿਤ ਯੂਥ ਕਾਂਗਰਸੀਆਂ ਨੇ ਭਰੇ ਫਾਰਮ

farmਝੁਨੀਰ 26 ਨਵੰਬਰ(ਗੁਰਜੀਤ ਸ਼ੀਂਹ) ਬਲਾਕ ਝੁਨੀਰ ਵਿਖੇ ਯੂਥ ਕਾਂਗਰਸ ਵੱਲੋ ਕੈਪਟਨ ਸਮਾਰਟ ਕੁਨੈਕਟ ਸਕੀਮ ਤਹਿਤ ਕਾਂਗਰਸ ਨੇ ਫਾਰਮ ਭਰਕੇ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਆਪਣੀ ਸਰਗਰਮੀ ਵਿਖਾਈ।ਲੋਕਸਭਾ ਯੂਥ ਕਾਂਗਰਸ ਕਮੇਟੀ ਬਠਿੰਡਾ ਦੇ ਪ੍ਰਧਾਨ ਇੰਜੀਨੀਅਰ ਜਗਸੀਰ ਸਿੰਘ ਮੀਰਪੁਰ ਨੇ ਇੱਕ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਪੰਜਾਬ ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਯੂਥ ਕਾਂਗਰਸ ਪਾਰਟੀ ਆਪਣਾ ਅਹਿਮ ਰੋਲ ਨਿਭਾਏਗੀ।ਜਿਸ ਸਦਕਾ ਅੱਜ ਹਰ ਨੌਜਵਾਨ ਯੂਥ ਕਾਂਗਰਸ ਨਾਲ ਦਿਨ ਬ ਦਿਨ ਜੁੜਦਾ ਜਾ ਰਿਹਾ ਹੈ।ਇਸ ਮੁਹਿੰਮ ਤਹਿਤ ਬਲਾਕ ਝੁਨੀਰ ਦੇ ਯੂਥ ਕਾਂਗਰਸੀਆਂ ਨੇ ਵੱਡੀ ਗਿਣਤੀ ਚ ਕੈਪਟਨ ਸਮਾਰਟ ਕੁਨੈਕਟ ਸਕੀਮ ਤਹਿਤ ਆਪਣੇ ਫਾਰਮ ਭਰਨ ਚ ਦਿਲਚਸਪੀ ਦਿਖਾਈ।ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨਾਲ ਜੁੜ ਕੇ 30 ਨਵੰਬਰ ਤੱਕ ਆਨਲਾਈਨ ਫਾਰਮ ਭਰ ਸਕਦੇ ਹਨ।ਜਿਸ ਦੀ ਵੈਬਸਾਈਟ ਵੀ ਬਣਾ ਦਿੱਤੀ ਗਈ ਹੈ।ਜਿਸ ਤੇ ਹਰ ਵਿਅਕਤੀ ਖੁਦ ਆਨਲਾਈਨ ਫਾਰਮ ਭਰ ਸਕਦਾ ਹੈ।ਇਸ ਮੌਕੇ ਸੁੱਖੀ ਭੰਮਾ ,ਬਿੰਦਰ ਕੋਰਵਾਲਾ ਆਦਿ ਯੂਥ ਵਰਕਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *