ਆਰ ਐਮ ਪੀ ਡਾਕਟਰ ਦੀ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ

ss1

ਆਰ ਐਮ ਪੀ ਡਾਕਟਰ ਦੀ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ
ਪਿੰਡ ਦੇ ਕਿਸੇ ਵੀ ਚੁੱਲੇ ਵਿੱਚ ਨਹੀਂ ਬਲੀ ਅੱਗ

sema-02ਤਲਵੰਡੀ ਸਾਬੋ, 26 ਨਵੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬੁਰਜ ਸੇਮਾਂ ਵਿਖੇ ਇੱਕ ਆਰ ਐਮ ਪੀ ਡਾਕਟਰ ਦੀ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਿੰਡ ਬੁਰਜ ਸੇਮਾਂ ਦਾ ਡਾਕਟਰ ਦਵਿੰਦਰ ਸਿੰਘ ਕਾਕਾ ਆਪਣੇ ਦੋਸਤ ਸਾਬਕਾ ਸਰਪੰਚ ਜਗਸੀਰ ਸਿੰਘ ਸੀਰਾ ਪਿੰਡ ਬੰਗੇਹਰ ਚੜਤ ਸਿੰਘ ਨਾਲ ਪਿੰਡ ਤੋਂ ਬਠਿੰਡਾ ਪਿੰਡ ਦੇ ਹੀ ਇੱਕ ਵਿਅਕਤੀ ਦੀ ਮੌਤ ਹੋਣ ‘ਤੇ ਸੋਗ ਪ੍ਰਗਟ ਕਰਨ ਲਈ ਜਾ ਰਹੇ ਸਨ। ਪ੍ਰੰਤੂ ਕੋਟ ਫੱਤਾ ਤੋਂ ਬਠਿੰਡਾ ਜਾਣ ਸਮਂੇ ਆ ਰਹੇ ਤੇਜ ਰਫਤਾਰ ਇੱਕ ਵਾਹਨ ਨੇ ਪਿਛੋਂ ਟੱਕਰ ਮਾਰ ਦਿੱਤੀ, ਜਿਸ ਕਰਕੇ ਦੋਨੋਂ ਐਕਸੀਡੈਂਟ ਹੋਣ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਮੌਕੇ ‘ਤੇ ਖੜ੍ਹੇ ਪੁਲਿਸ ਮੁਲਾਜਮਾਂ ਨੇ ਉਹਨਾਂ ਨੂੰ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਦਵਿੰਦਰ ਸਿੰਘ ਕਾਕਾ ਦੀ ਮੌਤ ਹੋ ਗਈ ਅਤੇ ਜਗਸੀਰ ਸਿੰਘ ਹਸਪਤਾਲ ਵਿੱਚ ਜੇਰੇ ਇਲਾਜ ਹੇ।

         ਦੱਸਣਾ ਬਣਦਾ ਹੈ ਕਿ ਦਵਿੰਦਰ ਸਿੰਘ ਕਾਕਾ ਦੀ ਬੇ-ਵਕਤੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਜਿਸਦੇ ਚਲਦਿਆਂ ਪਿੰਡ ਦੇ ਕਿਸੇ ਵੀ ਚੁੱਲੇ ਵਿੱਚ ਅੱਗ ਨਹੀਂ ਬਲੀ। ਬੇ-ਵਕਤੀ ਮੌਤ ‘ਤੇ ਆਰ ਐੱਮ ਪੀ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਘਈ, ਜੋਗਿੰਦਰ ਸਿੰਘ ਜਗਾ ਚੇਅਰਮੈਨ, ਗੁਰਨਾਮ ਸਿੰਘ ਖੋਖਰ ਸਲਾਹਕਾਰ, ਮਹਿੰਦਰਪਾਲ ਕਾਲੜਾ ਮੀਤ ਪ੍ਰਧਾਨ, ਡਾ. ਨਿੰਦਰ ਸਿੰਘ ਬਹਿਮਣ ਸੀਨੀਅਰ ਮੀਤ ਪ੍ਰਧਾਨ, ਮਿੱਠੂ ਖਾਨ ਸਲਾਹਕਾਰ, ਰੇਸ਼ਮ ਸਿੰਘ ਭਾਗੀਵਾਂਦਰ ਸੈਕਟਰੀ, ਭਰਭੂਰ ਸਿੰਘ ਸੀਂਗੋ ਸਰਕਲ ਪ੍ਰਧਾਨ, ਜਸਵੀਰ ਸਿੰਘ ਦਿਹਾਤੀ ਰਾਮਾਂ ਪ੍ਰਧਾਨ, ਸੁਖਵਿੰਦਰ ਮਾਨ ਸਰਕਲ ਰਾਮਾਂ ਪ੍ਰਧਾਨ, ਡਾ. ਨਛੱਤਰ ਸਿੰਘ ਜ਼ਿਲਾ ਮੀਤ ਪ੍ਰਧਾਨ, ਡਾ. ਧੰਨਾ ਸਿੰਘ, ਡਾ. ਭਾਨਾ ਸਿੰਘ ਬੰਗੇਹਰ, ਡਾ. ਯਾਦਵਿੰਦਰ ਸਿੰਘ ਆਈ ਸਪੈਸਲਿਸ਼ਟ ਮੌੜ ਮੰਡੀ, ਡਾ: ਸੁਖਮਨ ਸਿੰਘ ਬੁਰਜ ਸੇਮਾਂ ਆਦਿ ਨੇ ਵੀ ਇਸ ਸਮੇਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *