ਸਿਰੀਏਵਾਲਾ ਸਕੂਲ ਦਾ ਵਿਦਿਆਰਥੀ ਕੁਸ਼ਤੀ ਵਿਚ ਪਹਿਲੇ ਸਥਾਨ ‘ਤੇ

ss1

ਸਿਰੀਏਵਾਲਾ ਸਕੂਲ ਦਾ ਵਿਦਿਆਰਥੀ ਕੁਸ਼ਤੀ ਵਿਚ ਪਹਿਲੇ ਸਥਾਨ ‘ਤੇ

26btdh84ਭਗਤਾ ਭਾਈ ਕਾ 26 ਨਵੰਬਰ (ਸਵਰਨ ਸਿੰਘ ਭਗਤਾ) ਹਾਲ ਹੀ ਵਿਚ ਸੰਪੰਨ ਹੋਈਆਂ 33ਵੀਆਂ ਜਿਲਾ ਪੱਧਰੀ ਸਕੂਲ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਸਿਰੀਏਵਾਲਾ ਦੀ ਪੰਜਵੀਂ ਜਮਾਤ ਦੇ ਵਿਦਿਆਰਥੀ ਮਨਧੀਰ ਸਿੰਘ ਨੇ ਕੁਸ਼ਤੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਆਪਕ ਦਵਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਮਨਧੀਰ ਸਿੰਘ ਨੇ 28 ਕਿਲੋ ਭਾਰ ਵਰਗ ਵਿਚ ਆਪਣੇ ਵਿਰੋਧੀ ਨੂੰ ਚਿੱਤ ਕਰਕੇ ਇਹ ਉਪਲਭਧੀ ਹਾਸਿਲ ਕੀਤੀ। ਉਨਾਂ ਦੱਸਿਆ ਕਿ ਇਨਾਂ ਖੇਡਾਂ ਵਿਚ ਹੋਰ ਵੀ ਵਿਦਿਆਰਥੀਆਂ ਨੇ ਹੋਰਨਾਂ ਪ੍ਰਤੀਯੋਗਤਾਵਾਂ ਚੰਗੇ ਸਥਾਨ ਪ੍ਰਾਪਤ ਕਰਕੇ ਪ੍ਰਾਇਮਰੀ ਸਕੂਲ ਨੂੰ ਮੋਹਰੀ ਕਤਾਰ ਵਿਚ ਖੜਾ ਕਰ ਦਿੱਤਾ ਹੈ।ਇਸ ਵਿਦਿਆਰਥੀ ਨੇ ਕੁਸਤੀ ਦੀ ਟ੍ਰੇਨਿੰਗ ਬਾਬਾ ਫਰੀਦ ਕੁਸਤੀ ਅਖਾੜਾ ਫ਼ਰੀਦਕੋਟ ਵਿਖੇ ਕੋਚ ਹਰਗੋਬਿੰਦ ਸਿੰਘ ਸੰਧੂ ਅਤੇ ਇੰਦਰਜੀਤ ਸਿੰਘ ਵੱਲੋਂ ਲਈ ਗਈ ਸੀ। ਮਨਧੀਰ ਸਿੰਘ ਦੀ ਇਸ ਪ੍ਰਾਪਤੀ ‘ਤੇ ਸਕੂਲ ਦੀ ਮੁੱਖ ਅਧਿਆਪਕਾ ਮਨਜੀਤ ਕੌਰ ਅਤੇ ਸਟਾਫ ਵੱਲੋਂ ਵਿਦਿਆਰਥੀ ਨੂੰ ਸਨਮਾਨਿਤ ਵੀ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *