ਸਬ ਜ਼ੇਲ ਪੱਟੀ ਅੰਦਰ ਬੰਦ ਕੈਦੀ ਹੁਣ ਹੋਣਗੇ ਸਿਹਤਮੰਦ : ਜ਼ੇਲ ਸੁਪਰਡੈਂਟ

ss1

ਸਬ ਜ਼ੇਲ ਪੱਟੀ ਅੰਦਰ ਬੰਦ ਕੈਦੀ ਹੁਣ ਹੋਣਗੇ ਸਿਹਤਮੰਦ : ਜ਼ੇਲ ਸੁਪਰਡੈਂਟ
ਕੈਦੀਆਂ ਦੀ ਸਿਹਤ ਵੱਲ ਪੰਤਜ਼ਲੀ ਦੀ ਪਹਿਲ : ਜੌਲੀ

26-patti-02ਪੱਟੀ, 26 ਨਵਬੰਰ (ਅਵਤਾਰ ਢਿੱਲੋ): ਸਬ ਜ਼ੇਲ ਪੱਟੀ ਅੰਦਰ ਪੰਤਜ਼ਲੀ ਯੋਗ ਸੰਮਤੀ ਦੇ ਸਹਿਯੋਗ ਨਾਲ ਮੰਗਲਵਾਰ 29 ਨਵੰਬਰ ਨੂੰ ਸਵੇਰੇ 7 ਵਜ਼ੇ ਤੋ ਜ਼ੇਲ ਵਿਚ ਬੰਦ ਕੈਦੀਆਂ ਦੀ ਸਿਹਤ ਵਿਚ ਸੁਧਾਰ ਨੂੰ ਲੈ ਕੇ 7 ਰੋਜ਼ਾ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਤਨਾਮ ਸਿੰਘ ਡੀ. ਐਸ. ਪੀ ਸਬ ਜੇਲ ਪੱਟੀ ਨੇ ਦਿੱਤੀ। ਉਨਾਂ ਦੱਸਿਆ ਕਿ ਜੇਲ ਵਿਚ ਬੰਦ ਕੈਦੀਆਂ ਨੂੰ ਤਨਾਅ ਮੁਕਤ ਕਰਨ ਲਈ, ਰੋਜ਼ਮਰਾ ਦੀ ਬੰਦ ਜਿੰਦਗੀ ਵਿਚ ਖੁਸ਼ਹਾਲੀ ਲਿਆਉਣ ਲਈ ਇਸ ਯੋਗ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ 7 ਰੋਜ਼ਾ ਕੈਂਪ ਦੀ ਅਗਵਾਈ ਕਰ ਰਹੇ ਪੰਤਜ਼ਲੀ ਯੋਗ ਸੰਮਤੀ ਪੰਜਾਬ ਦੇ ਕਾਰਜ਼ਕਾਰੀ ਮੈਂਬਰ ਪਰਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਇਸ ਕੈਂਪ ਵਿਚ ਕੈਦੀਆਂ ਦੇ ਆਹਾਰ, ਵਿਹਾਰ ਤੇ ਵਿਚਾਰ ਵਿਚ ਬਦਲਾਵ ਅਤੇ ਉਨਾਂ ਦਾ ਤਨਾਅ ਘੱਟ ਕਰਨ ਲਈ ਧਿਆਨ ਯੋਗ ਦੀ ਪ੍ਰਕਿਰਿਆ, ਸਿਖਾਈ ਜਾਵੇਗੀ। ਇਸ ਤੋ ਇਲਾਵਾ ਨਿਰੋਗ ਜੀਵਨ ਜਿਊਣ ਲਈ ਵੱਖ ਵੱਖ ਤਰਾਂ ਦੇ ਯੋਗ ਆਸਣ, ਪ੍ਰਾਣਾਯਾਮ ਸਿਖਾਏ ਜਾਣਗੇ। ਇਸ ਕੈਂਪ ਵਿਚ ਕੈਦੀਆਂ ਨੂੰ ਸਿਖਲਾਈ ਦੇਣ ਲਈ ਯੋਗਾ ਟੀਚਰ ਬਲਦੇਵ ਸਿੰਘ, ਲਖਬੀਰ ਸਿੰਘ ਸ਼ਹੀਦ, ਹਰੀਚੰਦ, ਰਾਜ਼ੇਸ ਸ਼ਰਮਾ, ਛਿੰਦਰ ਪਾਲ ਆਦਿ ਹੋਰ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *