ਪੰਜਾਬ ਮਲਟੀਪਰਪਜ ਕਾਲਜ ‘ਚ ਵਿਦਿਆਰਥੀਆਂ ਨੂੰ ਸੱਪਾਂ ਬਾਰੇ ਜਾਣਕਾਰੀ ਦਿੱਤੀ

ss1

ਪੰਜਾਬ ਮਲਟੀਪਰਪਜ ਕਾਲਜ ‘ਚ ਵਿਦਿਆਰਥੀਆਂ ਨੂੰ ਸੱਪਾਂ ਬਾਰੇ ਜਾਣਕਾਰੀ ਦਿੱਤੀ

30-8 (2)
ਭਦੌੜ 30 ਅਪ੍ਰੈਲ (ਵਿਕਰਾਂਤ ਬਾਂਸਲ) ਪੰਜਾਬ ਮਲਟੀਪਰਪਜ਼ ਕਾਲਜ ਸ਼ਹਿਣਾ ਦੇ ਮੁੱਖ ਗੇਟ ਕੋਲ ਸਵੇਰ ਸਮੇਂ ਸੱਪ ਨੂੰ ਦੇਖ ਕੇ ਵਿਦਿਆਰਥੀਆਂ ਨੇ ਰੌਲਾ ਪਾ ਦਿੱਤਾ ਅਤੇ ਕਾਲਜ ਦੇ ਮਾਲੀ ਚਾਨਣ ਖਾਂ ਨੇ ਕਰੀਬ ਪੰਜ ਫੁੱਟ ਲੰਬੇ ਸੱਪ ਨੂੰ ਆਪਣੇ ਹੱਥ ਵਿਚ ਫੜ ਲਿਆ। ਇਸ ਦੌਰਾਨ ਸਵੇਰ ਦੀ ਸਭਾ ਵਿਚ ਮਾਲੀ ਚਾਨਣ ਖਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਰੇ ਸੱਪ ਜਹਿਰੀਲੇ ਨਹੀ ਹੁੰਦੇ ਅਤੇ ਸੱਪ ਵੀ ਸਾਡੇ ਮਿੱਤਰ ਜੀਵ ਹਨ। ਉਨਾਂ ਦੱਸਿਆ ਕਿ ਸੱਪ ਖੇਤਾਂ ਵਿਚ ਚੂਹੇ ਤੇ ਡੱਡੂ ਆਦਿ ਖਾ ਕੇ ਫਸਲਾਂ ਦਾ ਬਚਾਅ ਕਰਦੇ ਹਨ।ਇਸ ਮੌਕੇ ਸਿੱਖਿਆ ਡਾਇਰੈਕਟਰ ਰਣਜੀਤ ਸਿੰਘ ਟੱਲੇਵਾਲੀਆਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸਦੀ ਜਹਿਰ ਕਈ ਦਵਾਈਆਂ ਬਨਾਉਣ ਵਿਚ ਵਰਤੋਂ ਕੀਤੀ ਜਾਂਦੀ ਹੈ ਅਤੇ ਇਸਦੀ ਕੁੰਜ ਸਜਾਵਟ ਦਾ ਸਮਾਨ ਬਨਾਉਣ ਵਿਚ ਵਰਤੀ ਜਾਂਦੀ ਹੈ। ਉਨਾਂ ਦੱਸਿਆ ਕਿ ਜਦ ਸੱਪ ਨੂੰ ਆਪਣੀ ਜਾਨ ਦਾ ਖਤਰਾ ਹੁੰਦਾਂ ਹੈ ਤਾਂ ਉਹ ਡੰਗ ਮਾਰਦਾ ਹੈ। ਕਾਲਜ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੇ ਦੱਸਿਆ ਕਿ ਜੇਕਰ ਸੱਪ ਡੰਗ ਮਾਰ ਦੇਵੇ ਤਾਂ ਤਰੁੰਤ ਉਸ ਹਿੱਸੇ ਨੂੰ ਨੇੜਿਓ ਬੰਨਣ ਉਪਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।ਅਖੀਰ ਵਿਚ ਮਾਲੀ ਚਾਨਣ ਖਾਂ ਨੇ ਸੱਪ ਨੂੰ ਬਾਹਰ ਖਾਲੀ ਸੁਰੱਖਿਅਤ ਜਗਾਂ ਤੇ ਛੱਡ ਦਿੱਤਾ। ਇਸ ਮੌਕੇ ਚੇਅਰਮੈਨ ਦਰਸ਼ਨ ਸਿੰਘ ਗਿੱਲ, ਸਤਨਾਮ ਸਿੰਘ, ਜਸਵਿੰਦਰ ਸਿੰਘ, ਗੁਰਚੇਤ ਸਿੰਘ, ਅਜੈਬ ਸਿੰਘ, ਪਾਲ ਸਿੰਘ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਗੁਰਪਿਆਰ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *