ਗੀਤ

ss1

  ਗੀਤ

ਸਬਰਾਂ ਦੇ ਨਾਲ ਹੁਣ ਅਸੀਂ ਝੱਟ ਲੰਘਾਉਣਾ ਸਿੱਖ ਲਿਆ,

ਤੇਰੀਆਂ ਯਾਦਾਂ ਦੇ ਨਾਲ ਮਨ ਪਰਚਾਉਣਾ ਸਿੱਖ ਲਿਆ।

ਹਰ ਕਿਸੇ ਨੂੰ ਪਿਆਰ-ਮੁਹੱਬਤ ਰਾਸ ਨਹੀਂ ਆਂਉਂਦੇ।

ਸਾਨੂੰ ਸੱਜਣਾ, ਕੱਟਣੇ ਵੇ ਬਨਵਾਸ ਨਹੀਂ ਆਉਂਦੇ।

ਹੁਣ ਅਸੀਂ ਹੰਝੂ ਅੱਖੀਆਂ ਵਿਚ ਛੁਪਾਉਣਾ ਸਿੱਖ ਲਿਆ।

ਸਬਰਾਂ ਦੇ ਨਾਲ ……………..

ਹਰ ਵੇਲੇ ਹੀ ਬਿਰਹਾ ਦੇ, ਦਿਲ ਗੀਤ ਰਹੇ ਗਾਉਂਦਾ,

ਤੈਨੂੰ ਤੱਕਿਆਂ ਬਿਨ ਨੈਣਾਂ ਨੂੰ ਸਬਰ ਨਹੀਂ ਆਉਂਦਾ।

ਸੀਨੇ ਦੇ ਵਿਚ ਆਪਣਾ ਦਰਦ ਛੁਪਾਉਣਾ ਸਿੱਖ ਲਿਆ।

ਸਬਰਾਂ ਦੇ ਨਾਲ ……………..

ਕਿਵੇਂ ਮਿਟਾਈਏ ਨਾਂਓਂ ਤੇਰਾ, ਜੋ ਦਿਲ ਤੇ ਲਿਖ ਬੈਠੇ,

ਤੇਰੇ ਨਾਲ ਹੀ ਜਿਉਣ-ਮਰਨ ਦਾ ਵਾਅਦਾ ਸਿੱਖ ਬੈਠੇ।

ਨੈਣ ਕਮਲਿਆਂ ਅੰਦਰੋ-ਅੰਦਰੀ ਕੁਰਲਾਉਣਾ ਸਿੱਖ ਲਿਆ।

ਸਬਰਾਂ ਦੇ ਨਾਲ ……………..

ਕਦੀ ਤਾਂ ਯਾਦਾਂ ਸੱਜਣਾ, ਸਾਡੀਆਂ ਵੀ ਤੜਫਾਉਣਗੀਆਂ।

ਉਹ ਥਾਵਾਂ ਤੇ ਯਾਦਾਂ ਜਦ ਤੈਨੂੰ ਚੇਤੇ ਆਉਣਗੀਆਂ।

‘ਕੁਲਵਿੰਦਰ ਮਹਿਕ’ ਨੇ ਪਿੱਛੇ ਪੈਰ ਹਟਾਉਣਾ ਸਿੱਖ ਲਿਆ।

ਸਬਰਾਂ ਦੇ ਨਾਲ ……………..

kulwindr-mehakਕੁਲਵਿੰਦਰ ਕੌਰ ਮਹਿਕ,

ਮੁਹਾਲੀ (9814125477)

print
Share Button
Print Friendly, PDF & Email

Leave a Reply

Your email address will not be published. Required fields are marked *