ਸਰਕਾਰ ਦੇ ਵਿਕਾਸ ਨਾਲ ਭਗਤਪੁਰਾ ਦੀਆਂ ਗਲੀਆਂ ਨੇ ਧਾਰਿਆ ਛੱਪੜ ਦਾ ਰੂਪ

ss1

ਸਰਕਾਰ ਦੇ ਵਿਕਾਸ ਨਾਲ ਭਗਤਪੁਰਾ ਦੀਆਂ ਗਲੀਆਂ ਨੇ ਧਾਰਿਆ ਛੱਪੜ ਦਾ ਰੂਪ

vikrant-bansal-5ਭਦੌੜ 25 ਨਵੰਬਰ (ਵਿਕਰਾਂਤ ਬਾਂਸਲ) ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਦੀਆਂ ਗਲੀਆਂ ਤੇ ਨਾਲੀਆਂ ਦੇ ਵਿਕਾਸ ਕਾਰਜ ਅਧੂਰੇ ਹੋਣ ਕਾਰਨ ਨਾਲੀਆਂ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਗਲੀਆਂ ‘ਚ ਛੱਪੜ ਦਾ ਰੂਪ ਧਾਰਨ ਹੋਣ ਨਾਲ ਮੁਹੱਲਾ ਵਾਸੀ ਪੂੁਰੀ ਤਰਾਂ ਦੁਖੀ ਹਨ ਇਸ ਸਬੰਧੀ ਠਾਣਾ ਰਾਮ, ਗਿੰਦਰ ਰਾਮ, ਸਾਧੂ ਰਾਮ, ਬੰਸਾ ਰਾਮ, ਮੰਦਰ ਰਾਮ, ਕਰਤਾਰ ਰਾਮ ਆਦਿ ਨੇ ਦੱਸਿਆ ਕਿ ਉਨਾਂ ਦੀ ਗਲੀ ‘ਚ ਗੰਦਾ ਪਾਣੀ ਛੱਪੜ ਦਾ ਰੂਪ ਧਾਰਨ ਕਰ ਰਿਹਾ ਹੈ, ਜਿਸ ਦੇ ਵਿਚ ਹੀ ਸਕੂਲ ਜਾਣ ਸਮੇਂ ਬੱਚੇ ਲੰਘਦੇ ਹਨ ਉਨਾਂ ਦੱਸਿਆ ਕਿ ਮੇਨ ਗਲੀ ਹੋਣ ਕਰਕੇ ਸਵੇਰ ਸਮੇਂ ਗੁਰਦੁਆਰਾ ਜਾਣ ਅਤੇ ਹੋਰ ਲੰਘਣ ਵਾਲੇ ਰਾਹੀਗਰਾਂ ਲਈ ਪੇ੍ਰਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਉਨਾਂ ਦੱਸਿਆ ਪੰਜਾਬ ‘ਚ ਦਸ ਸਾਲ ਰਾਜ ਕਰਨ ਵਾਲੀ ਅਕਾਲੀ ਦਲ ਦੀ ਸਰਕਾਰ ਦੇ ਅਸਲ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ ਇਕੱਤਰ ਲੋਕਾਂ ਨੇ ਦੱਸਿਆ ਕਿ ਗੰਦੇ ਪਾਣੀ ਨਾਲ ਕਿਸੇ ਸਮੇਂ ਵੀ ਉਹ ਭਿਆਨ ਬਿਮਾਰੀਆਂ ਦੀ ਲਪੇਟ ‘ਚ ਆ ਸਕਦੇ ਹਨ ਉਨਾਂ ਕਿਹਾ ਕਿ ਲੋਕ ਅਜਿਹੇ ਵਿਕਾਸ ਦਾ ਦਾਅਵਾ ਕਰਕੇ ਤੀਸਰੀ ਵਾਰ ਅਕਾਲੀ ਦਲ ਦੀ ਸਰਕਾਰ ਨਹੀਂ ਬਲਕਿ ਅਕਾਲੀ ਦਲ ਨੂੰ ਪੰਜਾਬ ਤੋਂ ਬਾਹਰ ਭੇਜਣ ਲਈ ਕਮਰ ਕਸ ਚੁੱਕੇ ਹਨ ਇਸ ਸਮੇਂ ਬਾਜੀਗਰ ਮਹਾਸੰਘ ਦੇ ਪੰਜਾਬ ਪ੍ਰਧਾਨ ਸੁਰਜੀਤ ਸਿੰਘ ਭਗਤਪੁਰਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਿਕਾਸ ਦੇ ਨਾਮ ਤੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਿਸ ਦਾ ਮੂੰਹ ਤੋੜ ਜਵਾਬ ਵਿਧਾਨ ਸਭਾ ਚੋਣਾਂ ‘ਚ ਦਿੱਤਾ ਜਾਵੇਗਾ ਉਨਾਂ ਕਿਹਾ ਕਿ ਗਰੀਬ ਵਰਗ ਦੇ ਲੋਕਾਂ ਨਾਲ ਅਕਾਲੀ ਦਲ ਦੀ ਸਰਕਾਰ ਜੋ ਖਿਲਵਾੜ ਕਰ ਰਹੀ ਹੈ, ਉਸ ਦੇ ਭਿਆਨਕ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।

print
Share Button
Print Friendly, PDF & Email