ਪਿੰਡ ਪੰਡੋਰੀ ਵਿਖੇ ਹੋਇਆ ‘ਸਪੋਰਟਸ ਪਾਰਕ ਕਮ ਸਟੇਡੀਅਮ’ ਦਾ ਉਦਘਾਟਨ

ss1

ਪਿੰਡ ਪੰਡੋਰੀ ਵਿਖੇ ਹੋਇਆ ‘ਸਪੋਰਟਸ ਪਾਰਕ ਕਮ ਸਟੇਡੀਅਮ’ ਦਾ ਉਦਘਾਟਨ
ਰੰਗਾਰੰਗ ਪੇਸ਼ਕਾਰੀ, ਗੱਤਕਾ ਅਤੇ ਖੇਡ ਮੁਕਾਬਲਿਆਂ ਨੇ ਮੋਹਿਆ ਦਰਸ਼ਕਾਂ ਦਾ ਦਿਲ

25-nov-mlp-01ਮੁੱਲਾਂਪੁਰ ਦਾਖਾ, 25 ਨਵੰਬਰ (ਮਲਕੀਤ ਸਿੰਘ)- ਲੁਧਿਆਣਾ-ਫਿਰੋਜਪੁਰ ਰੋਡ ‘ਤੇ ਸਥਿਤ ਹਰਾਂ-ਭਰਾ ਦੂਰੋ ਹਰਿਆਵਲ ਦਿਖਾਈ ਦਿੰਦਾ ਪਿੰਡ ਪੰਡੋਰੀ ਵਿਖੇ 60 ਲੱਖ ਦੀ ਲਾਗਤ ਨਾਲ ਬਣਾਏ ਗਏ ਪਾਰਕ ਦਾ ਉਦਾਘਟਨ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਿੰਡ ਦੀ ਸਮੁੱਚੀ ਪੰਚਾਇਤ ਤੇ ਹੋਰ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਉਦਾਘਟਨ।

         ਇਸ ਮੌਕੇ ਵਿਧਾਇਕ ਇਆਲੀ ਨੇ ਕਿਹਾ ਕਿ ਸਟੇਡੀਅਮ ਵਿੱਚ ਇੱਕੋ ਸਮੇਂ ਹਾਕੀ, ਫੁੱਟਬਾਲ, ਬਾਸਕਿਟਬਾਲ ਅਤੇ ਹੋਰ ਕਈ ਮੁਕਾਬਲੇ ਕਰਵਾਏ ਜਾ ਸਕਦੇ ਹਨ। ਉਨਾਂ ਕਿਹਾ ਕਿ ਇਸ ਪਾਰਕ ਦਾ ਰੋਜ਼ਾਨਾ ਸੈਂਕੜੇ ਨੌਜਵਾਨ ਅਤੇ ਹਰੇਕ ਵਰਗ ਦੇ ਲੋਕ ਲਾਹਾ ਲੈਣਗੇ।
ਵਿਧਾਇਕ ਇਆਲੀ ਨੇ ਕਿਹਾ ਕਿ ਇਸ ਖੇਡ ਗਰਾਊਂਡ ਵਿੱਚ ਸਾਡੇ ਬੱਚੇ ਬੱਚੀਆਂ, ਧੀਆਂ-ਭੈਣਾਂ, ਬਜੁਰਗਾਂ ਨੂੰ ਸੈਰ ਕਰਨ ਅਤੇ ਓਪਨ ਜਿੰਮ ਦਾ ਲਾਭ ਮਿਲੇਗਾ ਉਥੇ ਨੌਜਵਾਨ ਖੇਡਾਂ ਵਿੱਚ ਨਿਪੁੰਨ ਹੋ ਕੇ ਬਾਹਰਲੇ ਮੁਲਕਾਂ ਵਿੱਚ ਦੇਸ਼ ਅਤੇ ਪਿੰਡ ਦਾ ਨਾਮ ਚਮਕਾਉਂਗੇ। ਉਹਨਾਂ ਗਰਾਊਂਡ ਤਿਆਰ ਕਰਨ ਵਿੱਚ ਸਰਪੰਚ ਸਤਪਾਲ ਸਿੰਘ ਦੁੱਗਲ ਦਾ ਵੀ ਧੰਨਵਾਦ ਕੀਤਾ।

          ਉਦਘਾਟਨ ਸਮਾਰੋਹ ‘ਤੇ ਗੱਤਕਾ ਪਾਰਟੀ ਵੱਲੋਂ ਖਾਲਸਾਈ ਕਰਤੱਬ ਦਿਖਾਏ ਗਏ, ਉਥੇ ਫੁੱਟਬਾਲ, ਹਾਕੀ ਅਤੇ ਬਾਸਕਿਟਬਾਲ ਦੇ ਸ਼ੋਅ-ਮੈਚ ਵੀ ਕਰਵਾਏ ਗਏ। ਗੱਭਰੂਆਂ ਵੱਲੋਂ ਭੰਗੜਾ ਪਾਕੇ ਧਮਾਲਾਂ ਪਾਈਆਂ ਗਈਆਂ। ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਹੈਰੀ ਸਿੱਧੂ, ਬਿਕਰਮਜੀਤ ਸਿੰਘ, ਗੁਰਨਾਮ ਸਿੰਘ ਸਿੱਧੂ, ਪਰਮਜੀਤ ਸਿੰਘ ਸਿੱਧੂ, ਨਿਰਮਲ ਸਿੰਘ, ਵਿਜੈ ਕੁਮਾਰ, ਜਗਦੀਸ਼ ਸਿੰਘ ਦੀਸ਼ਾ, ਅਮਰਜੀਤ ਸਿੰਘ ਸੇਖੋਂ, ਕ੍ਰਿਪਾਲ ਸਿੰਘ, ਗੁਰਦੀਪ ਸਿੰਘ, ਸ਼ਿਆਮ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ ਮਡਿਆਣੀ, ਕੁਲਦੀਪ ਸਿੰਘ ਰਾਜੂ ਈਸੇਵਾਲ, ਸਾਬਕਾ ਸਰਪੰਚ ਨਿਰਭੈ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *