ਕੰਨਿਆ ਸਕੂਲ ਭਦੌੜ ਦਾ ਨਤੀਜਾ ਰਿਹਾ ਸ਼ਾਨਦਾਰ

ss1

ਕੰਨਿਆ ਸਕੂਲ ਭਦੌੜ ਦਾ ਨਤੀਜਾ ਰਿਹਾ ਸ਼ਾਨਦਾਰ
178 ਵਿੱਚੋਂ 175 ਵਿਦਿਆਰਥਣਾਂ ਨੇ ਵਧੀਆ ਅੰਕ ਲੈ ਕ ਸਕੂਲ ਦਾ ਨਾਮ ਕੀਤਾ ਰੌਸ਼ਨ

18-5 (5)
ਭਦੌੜ 17 ਮਈ (ਵਿਕਰਾਂਤ ਬਾਂਸਲ) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਦਾ ਬਾਰਵੀਂ ਸਾਇੰਸ ਅਤੇ ਆਰਟਸ ਦਾ ਨਤੀਜਾ ਸ਼ਾਨਦਾਰ ਰਿਹਾ । ਇਸ ਸੰਸਥਾ ਦੀਆਂ ਕੁੱਲ 178 ਵਿਦਿਆਰਥਣਾਂ ਵਿੱਚੋਂ 175 ਵਿਦਿਆਰਥਣਾਂ ਨੇ ਵਧੀਆਂ ਅੰਕ ਹਾਸਲ ਕਰਕੇ ਇਸ ਸੰਸਥਾ ਦਾ ਨਾਂ ਰੌਸ਼ਨ ਕੀਤਾ। ਇਸ ਦੀਆਂ ਵਿਦਿਆਰਥਣਾਂ ਗੁਰਪ੍ਰੀਤ ਕੌਰ, ਊਸ਼ਾ ਰਾਣੀ, ਨਵਪ੍ਰੀਤ ਕੌਰ, ਮਨਪ੍ਰੀਤ ਕੌਰ, ਸ਼ੈਰੀ ਬਾਲਾ, ਤਮੰਨਾ, ਕਿਰਨਪ੍ਰੀਤ ਕੌਰ ਅਤੇ ਵੀਰਪਾਲ ਕੌਰ ਨੇ 90ਪ੍ਰਤੀਸ਼ਤ ਤੋਂ ਉਪਰ ਅੰਕ ਪ੍ਰਾਪਤ ਕਰਕੇ ਨਾਮਣਾ ਖੱਟਿਆ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਸੁਖਪਾਲ ਕੌਰ ਨੇ ਵਿਦਿਆਰਥਣਾਂ ਅਤੇ ਸਮੂਹ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਮੁਬਾਰਕਬਾਦ ਦਿੱਤੀ। ਇਸ ਮੌਕੇ ਲੈਕ. ਸੁਰਿੰਦਰ ਕੌਰ, ਲੈਕ. ਵਸੁੰਧਰਾ, ਲੈਕ. ਜਗਜੀਤ ਕੌਰ, ਲੈਕ. ਅਨੁਪਮਾ ਗਰਗ, ਲੈਕ. ਅਮਰਿੰਦਰ ਸਿੰਘ ਅਤੇ ਮਿਸ ਸਰਬਜੀਤ ਕੌਰ ਹਾਜ਼ਰ ਰਹੇ।

print
Share Button
Print Friendly, PDF & Email

Leave a Reply

Your email address will not be published. Required fields are marked *