ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਨੂੰ ਹਜਾਰਾਂ ਸਨੇਹੀਆਂ ਨੇ ਦਿੱਤੀ ਸਰਧਾਂਜਲੀ

ss1

ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਨੂੰ ਹਜਾਰਾਂ ਸਨੇਹੀਆਂ ਨੇ ਦਿੱਤੀ ਸਰਧਾਂਜਲੀ
ਮਾਂ ਦਾ ਰਿਸ਼ਤਾ ਬੇਹੱਦ ਅਨਮੋਲ -ਗੁਰਦਾਸ ਮਾਨ

img-20161125-wa0106ਰਾਮਪੁਰਾ ਫੂਲ 25 ਨਵੰਬਰ (ਕੁਲਜੀਤ ਸਿੰਘ ਢੀਂਗਰਾ) ਪੰਜਾਬ ਦੇ ਮਹਾਨ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਨੂੰ ਅੱਜ ਪੰਜਾਬ ਦੇ ਨਾਮਵਾਰ ਗਾਇਕਾਂ ,ਕਲਾਕਾਰਾਂ ਤੇ ਮਾਨ ਸਾਹਿਬ ਦੇ ਹਜਾਰਾਂ ਪ੍ਰਸੰਸ਼ਕ ਸਰਧਾਂਜਲੀ ਦੇਣ ਲਈ ਗਿੱਦੜਬਾਹਾ ਪਹੁੰਚੇ । ਗਿੱਦੜਬਾਹਾ ਦੀ ਕਪਾਹ ਮੰਡੀ ਚ ਹੋਏ ਸਰਧਾਂਜਲੀ ਸਮਾਗਮ ਚ ਪੰਜਾਬ ਦੇ ਨਾਮਵਾਰ ਗਾਇਕ ਹੰਸ ਰਾਜ ਹੰਸ ,ਸਰਦੂਲ ਸਿਕੰਦਰ , ਸਤਿੰਦਰ ਸਰਤਾਜ , ਸੁਰਿੰਦਰ ਛਿੰਦਾ ,ਹਰਜੀਤ ਹਰਮਨ ,ਗੁਲਾਮ ਜੁਗਨੀ , ਅਮਰਿੰਦਰ ਬੌਬੀ , ਅਸ਼ੋਕ ਮਸਤੀ ,ਪ੍ਰਗਟ ਭਾਗੂ , ਗੁਰਵਿੰਦਰ ਬਰਾੜ, ਨਵਦੀਪ ਸੰਧੂ ,ਗੀਤਕਾਰ ਭਿੰਦਰ ਡੱਬਵਾਲੀ , ਬਚਨ ਬੇਦਿਲ , ਟੀ ਸਰੀਜ ਦੇ ਦਰਸ਼ਨ ਕੁਮਾਰ , ਕਾਂਗਰਸ ਦੇ ਰਾਜਾ ਵੜਿਗ ਖੇੜਾ ,ਸੁਭਾਸ ਸੂਫੀ ,ਨੇ ਸਿਰਕਤ ਕੀਤੀ ।ਗੁਰਦਾਸ ਦੇ ਕਰੀਬੀ ਜਸਪਾਲ ਸਿੰਘ ਪਾਲੀ ਨੇ ਕਿਹਾ ਕਿ ਮਾਤਾ ਦੀ ਕਮੀ ਤਾਂ ਕਦੇ ਪੂਰੀ ਨਹੀ ਹੌ ਸਕਦੀ ਪਰ ਮੈਨੂੰ ਇਸ ਅਨਹੋਨੀ ਦਾ ਗਹਿਰਾ ਸਦਮਾ ਲੱਗਾ ਹੈ ਕਿਊਕੀ ਮੈ ਮਾਤਾ ਜੀ ਕੋਲ ਹਮੇਸਾਂ ਜਾਂਦਾ ਰਹਿੰਦਾ ਸੀ. ਇਸ ਮੌਕੇ ਗੁਰਦਾਸ ਮਾਨ ਦੇ ਪ੍ਰਸੰਸ਼ਕਾਂ ਚ ਸੋਨੂੰ ਸੇਠੀ ਜੀਰਕਪੁਰ, ਗੋਲਡੀ ਭੱਟੀਆਂ, ਦਲਜੀਤ ਨੂਰਪੁਰ, ਕੁਲਜੀਤ ਢੀਂਗਰਾ, ਸੁਖਮੰਦਰ ਰਾਮਪੁਰਾ, ਗੁਰਵਿੰਦਰ ਸਿੱਧੂ , ਮਨਜੀਤ ਮਾਨ, ਬੇਟਾ ਗੁਰਇਕ ਮਾਨ, ਗੁਰਪੰਥ ਮਾਨ, ਭੈਣ ਜਸਵੀਰ ਕੌਰ, ਗੀਤਕਾਰ ਦਵਿੰਦਰ ਖੰਨੇਵਾਲਾ, ਦੇਬੀ ਮਖਸੂਸ਼ਪੁਰੀ, ਗਾਇਕ ਰੌਕੀ ਸਿੰਘ, ਗਾਇਕ ਬਲਕਾਰ ਸਿੱਧੂ, ਸੰਧੂ ਘੋਲੀਆਂ, ਹਨੀ ,ਹੈਪੀ ਸਿਕੰਦਰ ਸਰਤਾਜ ਨੇ ਸਿਰਕਤ ਕੀਤੀ । ਇਸ ਮੌਕੇ ਭੋਗ ਤੋ ਬਾਅਦ ਪਹੁੰਚੀਆਂ ਸਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਗੁਰਦਾਸ ਮਾਨ ਨੇ ਕਿਹਾ ਮੈ ਧੰਨਵਾਦੀ ਹਾਂ ਸਭ ਸੱਜਣਾ ਮਿੱਤਰਾ ਦਾ ਜਿੰਨਾ ਨੇ ਇਸ ਦੁੱਖ ਭਰੀ ਘੜੀ ਚ ਪਹੁੰਚ ਕੇ ਹਾਜਰੀ ਲਵਾਈ ।ਉਨਾਂ ਕਿਹਾ ਕਿ ਮਾਂ ਦਾ ਰਿਸ਼ਤਾ ਰੱਬ ਤੋ ਵੀ ਵੱਡਾ ਹੈ । ਜਿਸ ਦਾ ਤੁਰ ਜਾਣਾ ਬਹੁਤ ਹੀ ਦੁਖਦਾਈ ਹੁੰਦਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *