ਤਪਾ ਢਿੱਲਵਾਂ ਸੜਕ ਦੇ ਇੱਕ ਮਹੀਨੇ ਵਿੱਚ ਟਾਂਕੇ-ਪੱਚ ਮੁੜ ਖੁੱਲੇ

ss1

ਦੀਵੇ ਥੱਲੇ ਹਨੇਰਾ
ਤਪਾ ਢਿੱਲਵਾਂ ਸੜਕ ਦੇ ਇੱਕ ਮਹੀਨੇ ਵਿੱਚ ਟਾਂਕੇ-ਪੱਚ ਮੁੜ ਖੁੱਲੇ

18-3 (1)
ਤਪਾ ਮੰਡੀ, 17 ਮਈ (ਨਰੇਸ਼ ਗਰਗ) ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਅੰਦਰ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਹਲਕਾ ਭਦੌੜ ਅੰਦਰ ਇੰਚਾਰਜ ਵੱਲੋਂ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਦੇ ਦਮਗਜੇ ਵੀ ਮਾਰੇ ਜਾ ਰਹੇ ਹਨ ਪਰੰਤੂ ਸ਼ਹਿਰ ਤਪਾ ਅਤੇ ਇਲਾਕੇ ਅੰਦਰਲੀਆਂ ਟੁੱਟੀਆਂ ਸੜਕਾਂ ਇਸ ਦੀ ਅਸਲੀ ਤਸਵੀਰ ਪੇਸ ਕਰਦੀਆਂ ਹਨ। ਤਪਾ-ਪੱਖੋ ਕੈਂਚੀਆਂ ਸੜਕ ਕੁਝ ਕੁ ਸਾਲ ਪਹਿਲਾਂ ਬਣਾਈ ਗਈ ਸੀ। ਜੋ ਆਪਣੀ ਰਹਿੰਦੀ ਮਿਆਦ ਵਿੱਚ ਹੀ ਆਪਣਾ ਵਜੂਦ ਗਵਾ ਗਈ ਸੀ। ਇਸੇ ਨਾਲ ਅਪ੍ਰੈਲ ਮਹੀਨੇ ਵਿੱਚ ਮੀਡੀਏ ਵੱਲੋਂ ਮੁੱਦਾ ਉਛਾਲਣ ਤੇ ਇਸ ਟੁੱਟੀ-ਫੁੱਟੀ ਸੜਕ ਨੂੰ ਮੁੜ ਟਾਂਕੇ-ਪੱਚ ਲਗਾਏ ਗਏ ਸਨ। ਪਰੰਤੂ ਇੱਕ ਮਹੀਨੇ ਵਿੱਚ ਫਿਰ ਇਹ ਸੜਕ ਦਾ ਅਸਲੀ ਰੂਪ ਸਾਹਮਣੇ ਆ ਗਿਆ ਹੈ। ਤਪਾ ਤੋਂ ਢਿੱਲਵਾਂ ਤੀਕ ਹੀ ਹਜ਼ਾਰਾਂ ਟੋਏ-ਖੱਡੇ ਰੋਜ਼ਾਨਾਂ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਪਿੰਡ ਢਿੱਲਵਾਂ ਦੇ ਛੱਪੜ ਸਾਹਮਣੇ ਮੁੱਖ ਸੜਕ ਕੋਸ਼ਿਸ ਕਰਨ ਤੇ ਵੀ ਨਹੀਂ ਲੱਭਦੀ। ਉਂਝ ਭਾਵੇਂ ਇਸ ਪਿੰਡ ਵਿੱਚ ਪੰਜਾਬ ਸਰਕਾਰ ਵੱਲੋਂ ਕਈ ਮਹੱਤਵ ਪੂਰਨ ਅਹੁਦੇ ਵੀ ਵੰਡੇ ਗਏ ਹਨ ਪਰੰਤੂ ਕੋਈ ਵੀ ਅਧਿਕਾਰੀ ਜਾਂ ਅਹੁਦੇਦਾਰ ਇਸ ਵੱਲ ਤਵੱਜੋਂ ਦੇਣੀ ਜਰੂਰੀ ਨਹੀਂ ਸਮਝਦਾ।

print
Share Button
Print Friendly, PDF & Email

Leave a Reply

Your email address will not be published. Required fields are marked *