24 ਘੰਟਿਆਂ ਦਾ ਵਾਧਾ ਕਰ 24 ਦਿਨਾਂ ਚ, ਵੀ ਪੈਮਂਟ ਨਹੀ ਕਰਵਾਈ: ਗੁਰਦੀਪ ਸਿੰਘ ਢਿੱਲੋ

ss1

24 ਘੰਟਿਆਂ ਦਾ ਵਾਧਾ ਕਰ 24 ਦਿਨਾਂ ਚ, ਵੀ ਪੈਮਂਟ ਨਹੀ ਕਰਵਾਈ: ਗੁਰਦੀਪ ਸਿੰਘ ਢਿੱਲੋ
ਕਿਸਾਨਾ ਦੀ ਜਿਨਸ਼ ਦਾ ਮੁੱਲ ਜਲਦ ਨਹੀ ਮਿਲਿਆਂ ਤਾਂ ਸੜਕਾਂ ਦਾ ਘਰਾਓ ਕਰਨ ਲਈ ਹੋਵਾਂਗੇ ਮਜਬੂਰ: ਢਿੱਲੋ

untitled-1ਰਾਮਪੁਰਾ ਫੂਲ 25 ਨਵੰਬਰ (ਕੁਲਜੀਤ ਸਿੰਘ ਢੀਂਗਰਾ): ਝੋਨੇ ਦੀ ਫਸਲ ਦੀ ਅਦਾਇਗੀ ਨੁੰ ਲੈ ਕੇ ਸਥਾਨਕ ਸ਼ਹਿਰ ਦੇ ਸਮੂਹ ਆੜਤੀਆ ਵੱਲੋ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ ਦੀ ਅਗਵਾਈ ਚ ਮਾਰਕਿਟ ਕਮੇਟੀ ਰਾਮਪੁਰਾ ਫੂਲ ਵਿਖੇ ਸਵੇਰੇ 10 ਤੋਂ 1 ਵਜੇ ਤੱਕ ਸ਼ਾਤਮਈ ਧਰਨਾ ਲਗਾਇਆ ਗਿਆ।ਇਸ ਮੌਕੇ ਬੋਲਦਿਆ ਆੜਤੀਆ ਐਸੋਸੀਏਸ਼ਨ ਨਾਭਾ ਮੰਡੀ ਦੇ ਪ੍ਰਧਾਨ ਗੁਰਦੀਪ ਸਿੰਘ ਢਿਲੋਂ ਤੇ ਆੜਤੀਆ ਐਸੋਸੀਏਸ਼ਨ ਪਟਿਆਲਾ ਮੰਡੀ ਦੇ ਪ੍ਰਧਾਨ ਵਰਿੰਦਰ ਕੁਮਾਰ ਬਿੱਟੂ ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਆੜਤੀਆ ਦਾ ਸਰਕਾਰੀ ਖਰੀਦ ਏਜੰਸੀ ਵੱਲ ਕਰੀਬ ਦੋ ਸੋ ਕਰੋੜ ਦੀ ਲੈਣ ਦਾਰੀ ਬਾਕੀ ਖੜੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀ ਪਨਸਪ ਵੱਲ ਸਭ ਤੋਂ ਵੱਧ ਪੈਂਮੇਟ ਖਰੀਦ ਦੀ 80% ਬਾਕੀ ਖੜੀ ਹੈ ਜਦਕਿ ਪਨਗ੍ਰੇਨ ਤੇ ਪੰਜਾਬ ਏਗਰੋ ਵੱਲ 75% ਅਤੇ ਸਰਕਾਰੀ ਖਰੀਦ ਏਜੰਸੀ ਮਾਰਕਫੈਡ ਵੱਲ 60% ਬਾਕੀ ਖੜੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੇ ਝੋਨੇ ਦਾ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਝੋਨੇ ਦੀ ਅਦਾਇਗੀ ਫਸਲ ਵਿਕਣ ਤੋ 24 ਘੰਟਿਆਂ ਵਿੱਚ ਕੀਤੀ ਜਾਵੇਗੀ ਪਰ ਹੁਣ ਫਸਲ ਵਿਕਣ ਤੋ 24 ਦਿਨਾਂ ਬਾਅਦ ਵੀ ਅਦਾਇਗੀ ਨਹੀਂ ਹੋ ਰਹੀ।ਉਨ੍ਹਾਂ ਕਿਹਾ ਕਿ ਜਦ ਤੋਂ ਕੇਂਦਰ ਵਿੱਚ ਬੀ ਜੇ ਪੀ ਦੀ ਸਰਕਾਰ ਆਈ ਹੈ ਤਦ ਤੋਂ ਆੜਤੀਆ ਅਤੇ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀਆਂ ਝਲਨੀਆਂ ਪੈ ਰਹੀਆਂ ਹਨ। ਉਨ੍ਹਾਂ ਸਰਕਾਰ ਪ੍ਰਤੀ ਆਪਣਾ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸੋਮਵਾਰ ਤੱਕ ਸਾਡੀ ਬਕਾਇਆ ਪੈਂਮੇਟ ਦਾ ਹੱਲ ਨਹੀਂ ਹੁੰਦਾ ਤਾਂ ਉਹ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਤੇ ਜੇ ਲੋੜ ਪਈ ਤਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੌਂ ਇਲਾਵਾ ਜ਼ਸ਼ਪਾਲ ਭਾਈਰੂਪਾ, ਸੁਰਿੰਦਰ ਕੁਮਾਰ ਮਹਿਰਾਜ, ਪੱਪੂ ਲਹਿਰੇ ਵਾਲਾ, ਜੀਵਨ ਕੁਮਾਰ, ਬਿਕਰਮਜੀਤ ਭੱਲਾ, ਜੁਗਲ ਕਿਸ਼ੋਰ, ਸ਼ੁਭਾਸ਼ ਚੰਦ, ਅਸ਼ੋਕ ਮਿੱਤਲ, ਵਿਨੋਦ ਕੁਮਾਰ, ਪੰਕਜ ਕੁਮਾਰ, ਪ੍ਰਸ਼ੋਤਮ ਕੁਮਾਰ, ਆਤਮਾ ਕੁਮਾਰ, ਦਰਸ਼ਨ ਕੁਮਾਰ, ਯਸ਼ਪਾਲ ਗਰਗ, ਮਿੱਟੂ, ਟੋਨੀ ਆਦਿ ਭਾਰੀ ਗਿਣਤੀ ਵਿੱਚ ਆੜਤੀਏ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *