ਸੜਕ ਹਾਦਸੇ ਚ ਇੱਕ ਬੱਚੀ ਸਮੇਤ ਤਿੰਨ ਜ਼ਖਮੀ

ss1

ਸੜਕ ਹਾਦਸੇ ਚ ਇੱਕ ਬੱਚੀ ਸਮੇਤ ਤਿੰਨ ਜ਼ਖਮੀ

img-20161125-wa0011ਰਾਮਪੁਰਾ ਫੂਲ 25 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਬਠਿੰਡਾਚੰਡੀਗੜ ਮੁੱਖਮਾਰਗ ਤੇ ਸਥਿਤ ਰਿਲਾਇੰਸ ਪੈਟ੍ਰੋਲ ਪੰਪ ਨੇੜੇ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਕਾਰਨ ਇੱਕ ਬੱਚੀ ਸਮੇਤ ਤਿੰਨ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੇਅੰਤ ਸਿੰਘ, ਆਪਣੀ ਭਰਜਾਈ ਸਰਬਜੀਤ ਕੌਰ ਅਤੇ ਭਤੀਜੀ ਨਾਲ ਪਿੰਡ ਪਿੱਥੋਂ ਤੋਂ ਰਾਮਪੁਰਾ ਵੱਲ ਆ ਰਿਹਾ ਸੀ ਕਿ ਅਚਾਨਕ ਪਿੱਛੇ ਤੋਂ ਆ ਰਹੀ ਚਿੱਟੇ ਰੰਗ ਦੀ ਸਵਿਫਟ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਚ ਟੱਕਰ ਮਾਰ ਦਿੱਤੀ।ਜਿਸ ਕਾਰਨ ਮੋਟਰਸਾਈਕਲ ਸਵਾਰ ਤਿੰਨੋ ਜਾਣੇ ਜਖਮੀ ਡਿੱਗ ਕੇ ਜਖਮੀ ਹੋ ਗਏ। ਜਿਨ੍ਹਾਂ ਨੂੰ ਆਸਪਾਸ ਦੇ ਲੋਕਾਂ ਨੇ ਨਿੱਜੀ ਹਸਪਤਾਲ ਦਾਖਲ ਕਰਵਾ ਦਿੱਤਾ।ਜਦ ਇਸ ਸੰਬੰਧੀ ਪੁਲਿਸ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਸ ਸੰਬੰਧੀ ਦੋਵੇਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ, ਬਿਆਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

print
Share Button
Print Friendly, PDF & Email