ਪਿੰਡ ਕੋਟ ਮਹਿਤਾਬ ਪਾਵੇਗਾ ਸ. ਸੰਤੋਖ ਸਿੰਘ ਭਲਾਈਪੁਰ ਨੂੰ ਵੋਟ

ss1

ਪਿੰਡ ਕੋਟ ਮਹਿਤਾਬ ਪਾਵੇਗਾ ਸ. ਸੰਤੋਖ ਸਿੰਘ ਭਲਾਈਪੁਰ ਨੂੰ ਵੋਟ

24-11-16-congਬਿਆਸ ੨੪ ਨਵੰਬਰ ( ਜਸਵਿੰਦਰ ਪਾਲ ਜੱਸੀ ): ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਪਿੰਡ ਕੋਟ ਮਹਿਤਾਬ ਵਿੱਚ ਬੀਤੇ ਦਿੰਨ ਰੱਖੀ ਮੀਟਿੰਗ ਵਿੱਚ ਪਿੰਡ ਵਾਸਿਆ ਹਲਕੇ ਅੰਦਰ ਕਾਂਗਰਸੀ ਪਾਰਟੀ ਦੇ ਸੰਭਾਵੀ ਉਮੀਦਵਾਰ ਸ. ਸੰਤੋਖ ਸਿੰਘ ਭਲਾਈਪੁਰ ਦੇ ਹੱਕ ਵਿੱਚ ਵੋਟ ਪਾਉਣ ਦਾ ਵਾਅਦਾ ਕੀਤਾ । ਇਸ ਮੌਕੇ ਸ. ਭਲਾਈਪੁਰ ਦੇ ਨਾਲ ਉੱਘੇ ਕਾਂਗਰਸੀ ਵਰਕਰ ਸ. ਗੁਰਬਿੰਦਰ ਸਿੰਘ ਸਾਬੀ ਕੋਟ ਮਹਿਤਾਬ ਹਾਜਿਰ ਸਨ ਜਿੰਨਾਂ ਦੀ ਦੇਖ ਰੇਖ ਵਿੱਚ ਇਹ ਮੀਟਿੰਗ ਰੱਖੀ ਗਈ ਸੀ। ਇਸ ਮੌਕੇ ਸ. ਸੰਤੋਖ ਸਿੰਘ ਭਲਾਈਪੁਰ ਨੇ ਪਿੰਡ ਵਾਸਿਆ ਤੋ ਮਿਲੇ ਅਥਾਹ ਪ੍ਰੇਮ ਲਈ ਪਿੰਡ ਵਾਸਿਆ ਦਾ ਧੰਨਵਾਦ ਕੀਤਾ ਅਤੇ ਕਿਹਾ ਕੇ ਜੇਕਰ ਕਾਂਗਰਸ ਹਾਈ ਕਮਾਨ ਮੈਨੂੰ ਇਸ ਵਾਰ ਜਨਤਾਂ ਦੀ ਸੇਵਾ ਦਾ ਮੌਕਾ ਦੇਵੇਗੀ ਤਾਂ ਮੈ ਹਲਕੇ ਦੀ ਭਲਾਈ ਲਈ ਦਿੰਨ ਰਾਤ ਇਕ ਕਰ ਦੇਵਾਂਗਾ । ਇਸ ਮੌਕੇ ਬੋਲਦਿਆ ਸ.ਭਲਾਈਪੁਰ ਨੇ ਕਿਹਾ ਕੇ ਅਕਾਲੀ ਭਾਜਪਾ ਸਰਕਾਰ ਤੋ ਹਰ ਵਰਗ ਦੁੱਖੀ ਹੋ ਚੁੱਕਾ ਹੈ, ਪਿਛਲੇ ੧੦ ਸਾਲਾ ਅੰਦਰ ਪੰਜਾਬ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ ਅਤੇ ਹਰ ਵਰਗ ਹੁਣ ਬਦਲਾਵ ਚਾਹੁੰਦਾ ਹੈ, ਅਤੇ ਲੋਕ ੨੦੧੭ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ । ਇਸ ਮੌਕੇ ਸੰਤੋਖ ਸਿੰਘ ਭਲਾਈਪੁਰ ਨਾਲ ਗੁਰਬਿੰਦਰ ਸਿੰਘ ਸਾਬੀ ਅਤੇ ਪਿੰਡ ਦੇ ਹੋਰ ਮੋਹਤਬਰ ਲੋਕ ਹਾਜਿਰ ਸਨ ।

print
Share Button
Print Friendly, PDF & Email