ਪਿੰਡ ਵਿਧਾਤਾ ਵਿਖੇ ਗੁਰਮਤਿ ਸਮਾਗਮ 28, 29 ਅਤੇ 30 ਨਵੰਬਰ ਨੂੰ

ss1

ਪਿੰਡ ਵਿਧਾਤਾ ਵਿਖੇ ਗੁਰਮਤਿ ਸਮਾਗਮ 28, 29 ਅਤੇ 30 ਨਵੰਬਰ ਨੂੰ

vikrant-bansal-2ਭਦੌੜ 24 ਨਵੰਬਰ (ਵਿਕਰਾਂਤ ਬਾਂਸਲ) ਨਜ਼ਦੀਕੀ ਪਿੰਡ ਵਿਧਾਤੇ ਵਿੱਚ ਤਿੰਨ ਰੋਜ਼ਾ ਗੁਰਮਤਿ ਸਮਾਗਮ 28 ਨਵੰਬਰ ਤੋਂ 30 ਨਵੰਬਰ ਤੱਕ ਕਰਵਾਏ ਜਾ ਰਹੇ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਸੁਰਜੀਤ ਸਿੰਘ ਭੋਲਾ, ਦਰਸ਼ਨ ਸਿੰਘ, ਜਗਰਾਜ ਸਿੰਘ ਬਹਾਦਰ ਸਿੰਘ ਅੰਗਰੇਜ ਸਿੰਘ ਆਦਿ ਨੇ ਦੱਸਿਆ ਕਿ ਇਨਾ ਗੁਰਮਤਿ ਸਮਾਗਮਾਂ ਵਿੱਚ ਤਿੰਨੋ ਦਿਨ ਗੁਰਮਤਿ ਸੇਵਾ ਲਹਿਰ ਦੇ ਸੰਚਾਲਕ ਭਾਈ ਪੰਥਪ੍ਰੀਤ ਸਿੰਘ ਖਾਲਸਾ (ਭਾਈ ਬਖਤੌਰ ਵਾਲੇ) ਗੁਰਮਤਿ ਵਿਚਾਰਾਂ ਸਾਂਝੀਆਂ ਕਰਨਗੇ 28 ਨਵੰਬਰ ਨੂੰ ਭਾਈ ਪੰਥਪ੍ਰੀਤ ਤੋਂ ਪਹਿਲਾਂ ਭਾਈ ਮੱਖਣ ਸਿੰਘ ਮੁਸਾਫ਼ਿਰ ਦਾ ਕਵੀਸ਼ਰੀ ਜੱਥਾ ਸਿੱਖ ਇਤਿਹਾਸ ਨਾਲ ਸੰਬੰਧਤ ਧਾਰਮਿਕ ਪ੍ਰਸੰਗ ਪੇਸ਼ ਕਰਨਗੇ ਅਤੇ 29 ਤੇ 30 ਨਵੰਬਰ ਨੂੰ ਭਾਈ ਸਾਹਿਬ ਤੋਂ ਪਹਿਲਾਂ ਭਾਈ ਸਤਨਾਮ ਸਿੰਘ ਚੰਦੜ ਧਾਰਮਿਕ ਵਿਚਾਰਾਂ ਸਾਂਝੀਆਂ ਕਰਨਗੇ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮਾਂ ਦਾ ਸਮਾਂ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਹੋਵੇਗਾ ਅਤੇ ਤਿੰਨੋ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *