ਬੀਬੀ ਬੋਪਾਰਾਏ ਨੇ ਪਾਬੰਦੀ ਲਾਏ ਨੋਟ ਤੇ ਨਵੇ ਕਰੰਸੀ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ

ss1

ਬੀਬੀ ਬੋਪਾਰਾਏ ਨੇ ਪਾਬੰਦੀ ਲਾਏ ਨੋਟ ਤੇ ਨਵੇ ਕਰੰਸੀ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ
ਪ੍ਰਧਾਨ ਮੰਤਰੀ ਮੋਦੀ ਲੋਕਾਂ ਨਾਲ ਸਿਰੇ ਦਾ ਧੱਕਾ ਕਰ ਰਹੇ ਹਨ : ਬੀਬੀ ਬੋਪਾਰਾਏ

kh-1ਅੰਮ੍ਰਿਤਸਰ 24 ਨਵੰਬਰ (ਜੇ. ਐਸ. ਖਾਲਸਾ): ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਮਹਿਲਾ ਦੀ ਪ੍ਰਧਾਨ ਬੀਬੀ ਸਵਿੰਦਰ ਕੌਰ ਬੋਪਾਰਾਏ ਨੇ ਮੋਦੀ ਸਰਕਾਰ ਵੱਲੋ ਪਾਬੰਦੀ ਲਾਏ 500 ਤੇ 1000 ਤੇ ਨਵੇ ਕਰੰਸੀ 2000 ਰੁਪੈ ਦੇ ਨੋਟਾਂ ਦੀਆਂ ਫੋਟੋ ਸਟੇਟ ਕਾਪੀਆਂ ਸਾੜਦਿਆਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।ਬੀਬੀ ਬੋਪਾਰਾਏ ਨੇ ਮੋਦੀ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕਾਲੇ ਧਨ ਨੂੰ ਖਤਮ ਕਰਨ ਲਈ ਹਰ ਵਰਗ ਦੀ ਖੱਜਲ ਖੁਆਰੀ ਕਰ ਰਹੇ ਹਨ।ਉਨ੍ਹਾਂ ਮੋਦੀ ਨੂੰੰ ਕਿਹਾ ਕਿ ਜੇਕਰ ਉਨ੍ਹਾ ਇਹ ਫੈਸਲਾ ਲੈੈਣਾ ਸੀ ਤਾਂ ਆਮ ਜਨਤਾ ਨੂੰ ਵੇਖਦਿਆਂ ਉਹ ਪਹਿਲਾ ਨਵੀ ਤੇ ਛੋਟੀ ਕਰੰਸੀ ਵੱਧ ਤੋ ਵੱਧ ਬੈਕਾਂ ਚ ਮੁਹੱਈਆ ਕਰਵਾਉਦੇ ਹਨ ਜਿਸ ਨਾਲ ਆਮ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਦੀ।ਬੋਪਾਰਾਏ ਕਿਹਾ ਕਿ ਬੈਕਾਂ ਅੱਗੇ ਖੜੇ ਲੋਕਾਂ ਚ ਕਿਸਾਨ, ਗਰੀਬ, ਦਰਮਿਆਨੇ ਲੋਕ ਖੜੇ ਵਿਖਾਈ ਦੇ ਰਹੇ ਹਨ ਅਤੇ ਧਨਾਢ ਤੇ ਸ਼ਾਹੂਕਾਰ ਲੋਕ ਕਿੱਤੇ ਵੀ ਵਿਖਾਈ ਨਹੀ ਦੇ ਰਹੇ ਹਨ ਉਨ੍ਹਾਂ ਦਾ ਬੈਕ ਅਧਿਕਾਰੀਆਂ ਨਾਲ ਸਿੱਧਾ ਤਾਲਮੇਲ ਹੋਣ ਨਾਲ ਕਾਲੇ ਧਨ ਨੂੰ ਚਿੱੱਟਾ ਕੀਤਾ ਜਾ ਰਿਹਾ ਹੈ ਅਤੇ ਆਮ ਜਨਤਾ ਖੱਜਲ ਖੁਆਰ ਤੇ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਰਹੀ ਹੈ।ਮੋਦੀ ਲੋਕਾਂ ਨਾਲ ਸਿਰੇ ਦਾ ਧੱਕਾ ਕਰ ਰਹੇ ਹਨ।ਲੋਕ ਆਪਣੇ ਕੰਮਕਾਜ ਛੱਡ ਕੇ ਆਪਣੇ ਖਾਤਿਆਂ ਤੋ ਹੀ ਆਪਣੇ ਪੈਸੇ ਕਢਵਾਉਣ ਲਈ ਅਸਮਰੱਥ ਹਨ।ਉਨ੍ਹਾਂ ਮੋਦੀ ਸਰਕਾਰ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਜਾ ਤਾ ਫੈਸਲਾ ਵਾਪਸ ਲੈਣ ਜਾ ਫਿਰ ਉਨ੍ਹਾਂ ਦੀ ਮੁਸ਼ਕਲਾਂ ਦਾ ਕੋਈ ਸੁਚੱਜਾ ਢੰਗ ਸੋਚਣ।ਇਸ ਮੌਕੇ ਦਲਜੀਤ ਕੌਰ, ਭਜਨ ਕੌਰ, ਨਿਰਮਲ ਕੌਰ, ਮਹਿਕ, ਆਸ਼ੂ ਪ੍ਰਧਾਨ, ਸਵਰਨ ਕੌਰ, ਪਲਵਿੰਦਰ ਕੌਰ,ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *