ਆਪ ਪਾਰਟੀ ਦੀਆਂ ਗੱਲਾਂ ਸਿਰਫ ਪਾਣੀ ਤੇ ਲੀਕਾਂ -ਜਸ ਪਿਪਲੀ

ss1

ਆਪ ਪਾਰਟੀ ਦੀਆਂ ਗੱਲਾਂ ਸਿਰਫ ਪਾਣੀ ਤੇ ਲੀਕਾਂ -ਜਸ ਪਿਪਲੀ

img-20161124-wa0049ਬਠਿੰਡਾ 24 ਨਵੰਬਰ (ਜਸਵੰਤ ਦਰਦ ਪ੍ਰੀਤ) ਵੱਖ ਵੱਖ ਪਾਰਟੀਆਂ ਦੀ ਰਹਿੰਦ ਖੁੰਹਦ ਤੋ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਚ ਪੂਰੇ ਪੰਜਾਬ ਚ ਵੱਡੇ ਪੱਧਰ ਤੇ ਗੁੱਟਬੰਦੀ ਚੱਲ ਰਹੀ ਹੈ , ਤੇ ਆਪ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਚ ਕੀਤੇ ਜਾ ਰਹੇ ਜਿੱਤ ਦੇ ਦਾਅਵੇ ਸਿਰਫ ਪਾਣੀ ਤੇ ਲੀਕਾਂ ਬਰਾਬਰ ਨੇ । ਜਿੰਨਾਂ ਦੀ ਕੋਈ ਹੋਂਦ ਨਹੀਂ। ਇੰਨਾਂ ਗੱਲਾਂ ਦਾ ਪ੍ਰਗਟਾਵਾ ਸ੍ਰੌਮਣੀ ਅਕਾਲੀ ਦਲ ਬਾਦਲ ਦੀ ਯੂਥ ਵਿੰਗ ਦੇ ਜਿਲਾ ਬਠਿੰਡਾ ਦੇ ਮੀਤ ਪ੍ਰਧਾਨ ਜਸ ਪਿਪਲੀ ਨੇ ਅੱਜ ਏਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਨਾਂ ਕਿਹਾ ਪੰਜਾਬ ਚ ਸ੍ਰ. ਪ੍ਰਕਾਸ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ , ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੁਕਾ ਦੀ ਸਚੁੱਜੀ ਸੋਚ ਸਦਕਾ ਬਾਕੀ ਸੂਬਿਆਂ ਨਾਲੋਂ ਪੰਜਾਬ ਨੇ ਸਭ ਤੋ ਵੱਧ ਤਰੱਕੀ ਕੀਤੀ ਹੈ ।ਆਪ ਪਾਰਟੀ ਤੇ ਵਰਦਿਆਂ ਉਨਾਂ ਕਿਹਾ ਇਹ ਪਾਰਟੀ ਪੰਜਾਬ ਦੀ ਲੁੱਟ ਕਰਨ ਨੂੰ ਕਾਹਲੀ ਹੋਈ ਪਈ ਹੈ, ਪਰ ਪੰਜਾਬ ਦੇ ਸੂਝਵਾਨ ਲੋਕ ਇੰਨਾਂ ਦੀਆਂ ਚਾਲਾਂ ਨੂੰ ਕਦੇ ਕਾਮਯਾਬ ਨਹੀ ਹੋਣ ਦੇਣਗੇ ।ਉਨਾਂ ਕਿਹਾ ਪੰਜਾਬ ਦੀ ਖੁਸ਼ਹਾਲੀ ਲਈ ਬਾਦਲ ਸਾਹਿਬ ਦੀ ਮਿਹਨਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਕਿਉਂਕਿ ਬਾਦਲ ਸਾਹਿਬ ਦੇ ਮੁੱਖ ਮੰਤਰੀ ਹੁੰਦਿਆਂ ਵਿਕਾਸ ਦੇ ਪੱਖੋਂ ਪੰਜਾਬ ਨੇ ਬੇਹੱਦ ਤਰੱਕੀ ਕੀਤੀ ਹੈ ।

print
Share Button
Print Friendly, PDF & Email