ਕਾਲੇ ਧਨ ‘ਤੇ ਬੋਲੇ ਰਾਮਦੇਵ

ss1

ਕਾਲੇ ਧਨ ‘ਤੇ ਬੋਲੇ ਰਾਮਦੇਵ

18-1

ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਕਾਲੇ ਧਨ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਹੈ ਕਿ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਨਾ ਆਉਣ ਕਾਰਨ ਲੋਕਾਂ ‘ਚ ਨਿਰਾਸ਼ਾ ਹੋਈ ਹੈ। ਹਾਲਾਂਕਿ ਨਾਲ ਹੀ ਇਹ ਵੀ ਸਾਫ ਕੀਤਾ ਕਿ ਉਨ੍ਹਾਂ ਤੇ ਪੀਐਮ ਮੋਦੀ ‘ਚ ਕੋਈ ਆਣਬਣ ਨਹੀਂ ਹੈ।

ਰਾਮਦੇਵ ਨੇ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ‘ਚ ਬੋਲਦਿਆਂ ਕਿਹਾ, “ਜਿੱਥੇ ਵੀ ਮੈਂ ਜਾਂਦਾ ਹਾਂ, ਲੋਕ ਮੈਨੂੰ ਪੁੱਛਦੇ ਹਨ ਬਾਬਾ ਕੀ ਕਾਲਾ ਧਨ ਵਾਪਸ ਲਿਆਂਦਾ ਗਿਆ। ਇਸ ਲਈ ਮੈਂ ਨਵੀਂ ਰਣਨੀਤੀ ਬਣਾਈ ਹੈ। ਮੈਂ ਕਹਿੰਦਾ ਹਾਂ ਕਿ ਹਾਂ ਕਾਲਾ ਧਨ ਹੁਣ ਤੱਕ ਵਾਪਸ ਨਹੀਂ ਆਇਆ ਹੈ।”

ਉਨ੍ਹਾਂ ਕਿਹਾ ਕਾਲੇ ਧਨ ਵਰਗੇ ਕੁੱਝ ਮੁੱਦਿਆਂ ਨਾਲ (ਮੋਦੀ ਸਰਕਾਰ ਦੇ ਖਿਲਾਫ) ਲੋਕਾਂ ‘ਚ ਨਿਰਾਸ਼ਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ 80 ਪ੍ਰਤੀਸ਼ਤ ਕਾਲਾ ਧਨ ਦੇਸ਼ ‘ਚ ਹੀ ਹੈ ਤੇ ਇਸ ਦਾ ਸਿਰਫ 10.20 ਪ੍ਰਤੀਸ਼ਤ ਵਿਦੇਸ਼ ‘ਚ ਹੈ। ਸਭ ਤੋਂ ਵੱਧ ਕਾਲਾ ਧਨ ਖਨਨ, ਫਿਰ ਸੋਨਾ, ਜਮੀਨ ਤੇ ਰਾਜਨੀਤੀ ‘ਚ ਹੈ। ਜੇਕਰ ਅਸੀਂ ਇਹਨਾਂ ਕਾਲੇ ਧਨ ਵਾਲੇ ਖੇਤਰਾਂ ‘ਤੇ ਲਗਾਮ ਲਗਾਈਏ ਤਾਂ ਇਹ ਸਾਡੀ ਅਰਥ ਵਿਵਸਥਾ ਲਈ ਫਾਇਦੇਮੰਦ ਹੋਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *