ਫਾਰਗ ਸਿੱਖਿਆ ਕਰਮੀ ਅਧਿਆਪਕਾਵਾਂ ਦਾ ਮਰਨ ਵਰਤ ਸਿਵਲ ਹਸਪਤਾਲ ‘ਚ ਸ਼ੁਰੂ, 24ਵੇਂ ਅਤੇ 17ਵੇਂ ਦਿਨ ‘ਚ ਹੋਇਆ ਦਾਖਲ

ss1

ਫਾਰਗ ਸਿੱਖਿਆ ਕਰਮੀ ਅਧਿਆਪਕਾਵਾਂ ਦਾ ਮਰਨ ਵਰਤ ਸਿਵਲ ਹਸਪਤਾਲ ‘ਚ ਸ਼ੁਰੂ, 24ਵੇਂ ਅਤੇ 17ਵੇਂ ਦਿਨ ‘ਚ ਹੋਇਆ ਦਾਖਲ
ਜਦੋਂ ਤੱਕ ਫਾਰਗ ਸਿੱਖਿਆ ਕਰਮੀ ਯੂਨੀਅਨ ਦੀ ਬਹਾਲੀ ਨਹੀਂ ਹੋ ਜਾਂਦੀ ਦੋਨੋ ਅਧਿਆਪਕਾਵਾਂ ਦਾ ਮਰਨ ਵਰਤ ਜਾਰੀ ਰਹੇਗਾ: ਯੂਨੀਅਨ ਆਗੂ

24rpr-pb-1002ਸ਼੍ਰੀ ਅਨੰਦਪੁਰ ਸਾਹਿਬ, 24 ਨਵੰਬਰ(ਦਵਿੰਦਰਪਾਲ ਸਿੰਘ/ ਅੰਕੁਸ਼) ਫਾਰਗ ਸਿੱਖਿਆ ਕਰਮੀ ਯੂਨੀਅਨ ਦੀ ਅਧਿਆਪਕ ਗੁਰਜੀਤ ਕੌਰ ਦਾ ਮਰਤ ਵਰਤ ਅੱਜ ਸਿਵਲ ਹਸਪਤਾਲ ਵਿਖੇ 24ਵੇਂ ਦਿਨ ਵਿਚ ਦਾਖਲ ਹੋ ਗਿਆ ਅਤੇ ਅਧਿਆਪਕ ਗੁਰਦੀਪ ਕੌਰ ਦਾ ਮਰਤ ਵਰਤ 17ਵੇਂ ਦਿਨ ਵਿਚ ਦਾਖਲ ਹੋਇਆ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਇਹਨਾਂ ਦਾ ਡਾਕਟਰੀ ਇਲਾਜ ਚੱਲ ਰਿਹਾ ਹੈ ਪਰ ਜਦੋਂ ਤੱਕ ਫਾਰਗ ਸਿੱਖਿਆ ਕਰਮੀ ਯੂਨੀਅਨ ਦੀ ਬਹਾਲੀ ਨਹੀਂ ਹੋ ਜਾਂਦੀ ਦੋਨੋ ਅਧਿਆਪਕਾਵਾਂ ਦਾ ਮਰਨ ਵਰਤ ਜਾਰੀ ਰਹੇਗਾ। ਸਿੱਖਿਆ ਮੰਤਰੀ ਡਾਦਲਜੀਤ ਸਿੰਘ ਚੀਮਾ, ਦੇ ਭਰੋਸੇ ਤੇ ਯੂਨੀਅਨ ਨੇ ਦੋ ਦਿਨ ਲਈ ਧਰਨਾ ਵੇਰਕਾ ਚੌਂਕ ਤੋਂ ਹਟਾਇਆ ਤੇ ਦੁਬਾਰਾਂ ਉਸੇ ਥਾਂ ਤੇ 26 ਨਵੰਬਰ ਤੋਂ ਇਹ ਧਰਨਾ ਜਾਰੀ ਰਹੇਗਾ। ਉਹਨਾਂ ਕਿਹਾ ਕਿ ਡਾ:ਦਲਜੀਤ ਸਿਂੰਘ ਚੀਮਾ ਨੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਪੰਡਾਲ ਵਿਚ ਪ੍ਰਸ਼ਾਸ਼ਨ ਅਧਿਕਾਰੀ ਡੀ ਸੀ ਰੋਪੜ, ਏ ਡੀ ਸੀ, ਐਸ ਡੀ ਐਮ, ਡੀ ਆਈ ਜੀ, ਐਸ ਪੀ ਡੀ, ਐਸ ਪੀ ਆਦਿ ਦੀ ਹਾਜਰੀ ਵਿਚ ਫਾਰਗ ਸਿੱਖਿਆ ਕਰਮੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਕੂਲ ਦੇ ਸਿੱਖਿਆ ਅਧਿਕਾਰੀਆਂ ਇਸ ਮਸਲੇ ਤੇ ਮੀਟਿੰਗ ਕਰ ਰਹੇ ਹਨ। ਤੇ ਐਡਵੋਕੇਟ ਜਰਨਲ ਤੋਂ ਕਾਨੂਨੀ ਸਹਿਮਤੀ ਲੈਕੇ ਤੁਹਾਨੂੰ ਮੁੜ ਨੋਕਰੀ ਤੇ ਬਹਾਲ ਕੀਤਾ ਜਾਵੇਗਾ। ਸਿਵਲ ਹਸਪਤਾਲ ਵਿਖੇ ਡਾਕਟਰੀ ਇਲਾਜ ਦੌਰਾਨ ਹਸਪਤਾਲ ਵਿਚ ਪ੍ਰਧਾਨ ਚੰਚਲ ਦੇਵੀ, ਗੁਰਪ੍ਰੀਤ, ਕੰਵਲਜੀਤ, ਅਨੀਤਾ, ਜੈਮਲ ਸਿੰਘ, ਤਰਸੇਮ ਲਾਲ, ਦਵਿੰਦਰਜੀਤ ਸਿੰਘ, ਅਮਨਦੀਪ ਸਿੰਘ, ਰਾਣਾ ਰਾਮ ਸਿੰਘ, ਜਸਵਿੰਦਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ।

print
Share Button
Print Friendly, PDF & Email