ਮੋਦੀ ਦੇ ਦੌਰੇ ਤੋਂ ਪਹਿਲਾ ਬਠਿੰਡਾ ਚ ਪੁੱਜਾ ਕਾਲਾ ਧਨ ………?

ss1

ਮੋਦੀ ਦੇ ਦੌਰੇ ਤੋਂ ਪਹਿਲਾ ਬਠਿੰਡਾ ਚ ਪੁੱਜਾ ਕਾਲਾ ਧਨ ………?
ਆਰ ਪੀ ਐੱਫ ਨੇ 2 ਵਿਅਕਤੀਆਂ ਨੂੰ 70 ਲੱਖ ਦੀ ਕਰੰਸੀ ਸਣੇ ਕੀਤਾ ਕਾਬੂ
ਦਿਲੀ ਤੋਂ ਬਠਿੰਡਾ ਸਪਲਾਈ ਹੋਣਾ ਸੀ ਲੱਖਾਂ ਰੁਪਈਆ : ਆਰ ਪੀ ਐਫ

15095521_1352294531470894_8330777752258218085_nਬਠਿੰਡਾ 24 ਨਵੰਬਰ (ਪਰਵਿੰਦਰ ਜੀਤ ਸਿੰਘ): 25 ਨਵੰਬਰ ਨੂੰ ਬਠਿੰਡਾ ਪੁੱਜ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋ ਪਹਿਲਾ ਬਠਿੰਡਾ ਪੁੱਜੀ 70 ਲੱਖ ਦੀ ਕਰੰਸੀ ਨੇ ਜਿਲਾ ਪ੍ਰਸਾਸ਼ਨ ਅਤੇ ਵਪਾਰੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ ਅਤੇ ਲੱਖਾਂ ਰੁਪਏ ਲੈ ਕੇ ਦੈਨਿਕ ਐਕਸਪ੍ਰੈਸ ਰਾਹੀ ਦਿੱਲੀ ਤੋ ਬਠਿੰਡਾ ਪੁੱਜੇ 2 ਵਿਅਕਤੀਆਂ ਦਾ ਕੁਨੈਕਸ਼ਨ ਸ਼ਹਿਰ ਦੇ ਨਾਮੀ ਹਸਪਤਾਲ ਨਾਲ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ.ਪੀ.ਐਫ ਦੇ ਸਬ ਇਸਪੈਕਟਰ ਸਤਿਆਨੰਦ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ ਤੇ ਬੀਤੀ ਸ਼ਾਮ 2 ਵਿਅਕਤੀਆਂ ਨੂੰ ਟਰੇਨ ਤੋ ਉਤਰਨ ਤੋ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ ਜਿਹਨਾਂ ਦੀ ਤਲ੍ਹਾਸੀ ਦੋਰਾਨ ਬੈਗ ਵਿੱਚ 500-1000 ਦੇ ਨੋਟ ਮਿਲੇ ਅਤੇ ਕੁੁੱਲ ਕਰੰਸੀ 70 ਲੱਖ ਦੇ ਕਰੀਬ ਹੈ। ਉਕਤ ਵਿਅਕਤੀਆਂ ਦੀ ਸਿਨਾਖਤ ਪਵਨ ਕੁਮਾਰ ਅਤੇ ਰਾਧੇ ਸ਼ਿਆਮ ਵਾਸੀ ਦਿੱਲੀ ਵਜੋਂ ਹੋਈ ਹੈ। ਉਕਤ ਅਫਸਰ ਨੇ ਭਾਂਵੇ ਇਸ ਮਾਮਲੇ ਤੇ ਆਰ.ਪੀ.ਐਫ ਦੇ ਉਚ ਅਧਿਕਾਰੀਆਂ ਨੂੰ ਜਾਣਕਾਰੀ ਹੋਣ ਦੀ ਪੁਸ਼ਟੀ ਕੀਤੀ ਪਰ ਮੀਡੀਆ ਨੂੰ ਜਾਣਕਾਰੀ ਦੇਣ ਤੋ ਟੱਲਦਾ ਦਿਖਾਈ ਦਿੱਤਾ। ਇਸ ਘਟਨਾ ਤੋ ਬਾਅਦ ਜਿਲਾ ਪ੍ਰਸਾਸ਼ਨ ਹਰਕਤ ਵਿੱਚ ਆ ਗਿਆ ਅਤੇ ਜਿਲ੍ਹੇ ਨਾਲ ਲੱਗਦੀਆਂ ਸਰਹੱਦਾਂ ਤੇ ਸੁਰੱਖਿਆ ਤੇਜ਼ ਕਰ ਦਿੱਤੀ ਹੈ ਅਤੇ ਦੂਜੇ ਪਾਸੇ ਸ਼ਹਿਰ ਵਿੱਚ ਡਾਕਟਰੀ ਪੇਸ਼ੇ ਨਾਲ ਸੰਬਧਤ ਵਿਅਕਤੀਆਂ ਵਿੱਚ ਭਾਜੜਾ ਪਾਈਆਂ ਜਾ ਰਹੀਆਂ ਹਨ ਕਿਉਂਕਿ ਫੜ੍ਹੇ ਗਏ ਵਿਅਕਤੀ ਇਸ ਪੇਸ਼ੇ ਨਾਲ ਸਬੰਧਤ ਹਨ ਅਤੇ ਇਸ ਰਾਸ਼ੀ ਬਠਿੰਡਾ ਕਿਸੇ ਡਾਕਟਰ ਨੂੰ ਸਪਲਾਈ ਕੀਤੇ ਜਾਣ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਫਿਲਹਾਲ ਪੁਲਿਸ ਨੇ ਉਕਤ ਰਾਸ਼ੀ ਇਨਕਮ ਟੈਕਸ ਅਧਿਕਾਰੀਆਂ ਦੇ ਸੁਪਰਦ ਕਰ ਦਿੱਤੀ ਹੈ ਅਤੇ ਗਹਿਰਾਈ ਨਾਲ ਜਾਂਚ ਸ਼ੁਰੂ ਕੀਤੀ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *