ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਸਮਾਗਮ ਕਰਵਾਇਆ

ss1

ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਸਮਾਗਮ ਕਰਵਾਇਆ

24-jassi-02ਸੰਦੌੜ 24 ਨਵੰਬਰ ( ਜੱਸੀ ਚੀਮਾ ): ਇਤਿਹਾਸਿਕ ਪਿੰਡ ਕੁਠਾਲਾ ਦੇ ਗੁਰਦੁੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਾ ਨੂੰ ਸਮਰਪਿਤ 10 ਰੋਜਾ ਧਾਰਮਿਕ ਸਮਾਗਮ ਕਰਵਾਇਆ ਗਿਆ ।ਕਮੇਟੀ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ,ਖਜਾਨਚੀ ਗੋਬਿੰਦ ਸਿੰਘ ਫੋਜੀ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਬੰਸ ਸਿੰਘ ਨੇ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ‘ਚ ਦਰਜ਼ 57 ਸਲੋਕਾਂ ਦੀ 10 ਦਿਨਾਂ ਵਿੱਚ ਸਰਲ ਕਥਾ ਕੀਤੀ ਗਈ ਅਤੇ ਗੁਰੁ ਜੀ ਦੀ ਸ਼ਹੀਦੀ ਬਾਰੇ ਆਇਆਂ ਸੰਗਤਾਂ ਨੂੰ ਵਿਸ਼ਥਾਰਪੂਰਵਕ ਚਾਨਣਾ ਪਾਇਆ।ਸਹਿਜ ਪਾਠ ਦੇ ਭੋਗ ਉਪਰੰਤ ਸਰਬਤ ਦੇ ਭਲੇ ਦੀ ਅਰਦਾਸ਼ ਕੀਤੀ ਗਈ ਅਤੇ ਇਲਾਕੇ ਦਦੀਆਂ ਸੰਗਤਾਂ ਨੇ ਸਰਧਾ ਨਾਲ ਇਸ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰਕੇ ਗੁਰੁ ਜਸ਼ ਦਾ ਲਾਹਾ ਪ੍ਰਾਪਤ ਕੀਤਾ।ਇਸ ਮੌਕੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ,ਖਜਾਨਚੀ ਗੋਬਿੰਦ ਸਿੰਘ ਫੋਜੀ,ਭਾਈ ਨਿਰਮਲ ਸਿੰਘ,ਮੀਤ ਪ੍ਰਧਾਨ ਦਰਸ਼ਨ ਸਿੰਘ,ਹਰਵਿੰਦਰ ਸਿੰਘ,ਜਗਦੇਵ ਸਿੰਘ,ਜਗਦੀਪ ਸਿੰਘ,ਜਸਵੀਰ ਸਿੰਘ, ਮਾ ਗੁਰਮੀਤ ਸਿੰਘ.ਸੁਖਵੀਰ ਸਿੰਘ ,ਸੁਖਚੈਨ ਸਿੰਘ,ਭਜਨ ਸਿੰਘ ਅਤੇ ਗਰਜਸ਼ ਸੇਵਕਾਂ ਨੇ ਆਪਣੀ ਆਪਣੀ ਸੇਵਾ ਨਿਭਾਈ।

print
Share Button
Print Friendly, PDF & Email

Leave a Reply

Your email address will not be published. Required fields are marked *