ਮਾਡਰਨ ਕਾਲਜ ਸ਼ੇਰਗੜ੍ਹ ਚੀਮਾ ਨੇ ਵਿੱਦਿਅਕ ਟੂਰ ਲਗਾਇਆ

ss1

ਮਾਡਰਨ ਕਾਲਜ ਸ਼ੇਰਗੜ੍ਹ ਚੀਮਾ ਨੇ ਵਿੱਦਿਅਕ ਟੂਰ ਲਗਾਇਆ

24-jassi-01ਸੰਦੌੜ 24 ਨਵੰਬਰ ( ਜੱਸੀ ਚੀਮਾ ): ਮਾਡਰਨ ਕਾਲਜ ਆਫ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਨੇ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਲਗਾਇਆ।ਡਾਇਰੈਕਟਰ ਸ.ਜਗਜੀਤ ਸਿੰਘ ਅਤੇ ਪ੍ਰਿੰਸੀਪਲ ਡਾ.ਨੀਤੂ ਸੇਠੀ ਦੀ ਅਗਵਾਈ ਹੇਠ ਇਹਨਾਂ ਦਾ ਪ੍ਰਬੰਧ ਕੀਤਾ ਗਿਆ।ਇਸ ਵਿੱਚ ਵਿਦਿਆਰਥੀਆਂ ਨੂੰ ਅਜਮੇਰ ਫੋਰਟ,ਜੈ ਸਿੰਘ ਮਾਨ ਫੋਰਟ,ਜੰਤਰ-ਮੰਤਰ ,ਹਵਾ ਮਹਿਲ,ਮੀਨਾ ਬਾਜਾਰ ਆਦਿ ਦਿਖਾਇਆ ਗਿਆ।ਜੈ ਸਿੰਘ ਫੋਰਟ ਵਿੱਚ ਵਿਦਿਆਰਥੀਆਂ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਤੋਪ ਦਿਖਾਈ ਗਈ ਜਿਸ ਦਾ ਵਜ਼ਨ 50 ਟਨ ਸੀ।ਜੰਤਰ-ਮੰਤਰ ਵਿੱਚ ਵਿਦਿਆਰਥੀਆਂ ਨੂੰ ਦੁਨੀਆਂ ਦੀ ਪਹਿਲੀ ਘੜੀ ਦਿਖਾਈ ਗਈ ਜੋ ਕਿ ਸੂਰਜ ਦੀ ਰੌਸ਼ਨੀ ਨਾਲ ਕੰਮ ਕਰਦੀ ਹੈ।ਇਸ ਮੌਕੇ ਵਿੱਦਿਆਰਥਣਾਂ ਨੂੰ ਤਾਰਾ ਦੇਵੀ ,ਸ਼ੀਲ ਗਾਓ ਅਤੇ ਸ਼ਿਮਲਾ ਲਿਜਾਇਆਂ ਗਿਆ।ਇਸ ਟਰਿੱਪ ਦਾ ਪ੍ਰਬੰਧ ਭਾਰਤ ਸਕਾਊਟ ਅਤੇ ਗਾਈਡ ਸੰਸਥਾ ਵੱਲੋਂ ਕੀਤਾ ਗਿਆ।ਇਸ ਦੋਰਾਨ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿਚਾ,ਸਕਾਊਟ ਝੰਡੇ ਨੂੰ ਲਹਿਰਾਉਣ ਅਤੇ ਉਤਾਰਨ ਸੰਬੰਧੀ ਜਾਣਕਾਰੀ ਦਿੱਤੀ ਗਈ ਵਿਦਿਆਰਥੀਆਂ ਨੇ ਜੈਪੁਰ ਟੂਰ ਦਾ ਬਹੁਤ ਆਨੰਦ ਮਾਣਿਆ।

print
Share Button
Print Friendly, PDF & Email