ਅਮਨਦੀਪ ਸਿੰਘ ਮੱਟੂ ਚੈਰੀਟੇਬਲ ਟਰੱਸਟ ਵਲੋਂ ਮੁੱਫਤ ਖੂਨ ਟੈਸਟ ਕੈਂਪ ਲਗਾਇਆ

ss1

ਅਮਨਦੀਪ ਸਿੰਘ ਮੱਟੂ ਚੈਰੀਟੇਬਲ ਟਰੱਸਟ ਵਲੋਂ ਮੁੱਫਤ ਖੂਨ ਟੈਸਟ ਕੈਂਪ ਲਗਾਇਆ

mattuਗੜ੍ਹਸ਼ੰਕਰ, 24 ਨਵੰਬਰ(ਅਸਵਨੀ ਸ਼ਰਮਾ) -ਅਮਨਦੀਪ ਸਿੰਘ ਮੱਟੂ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਸ਼ਹੀਦ ਭਗਤ ਸਿੰਘ ਸਮਾਰਕ ਵਿਖੇ ਨੀਲਮ ਰਾਣੀ ਸੰਘਾ ਦੀ ਯਾਦ ਵਿੱਚ ਮੁੱਫਤ ਖੂਨ ਟੈਸਟ ਕੈਂਪ ਲਗਾਇਆ ਗਿਆ ਜਿਸ ਵਿੱਚ ਬਲੱਡ ਡੋਨਰਜ ਕੌਂਸਿਲ ਨਵਾਂਸ਼ਹਿਰ ਵਲੋਂ ਊਸ਼ਾ ਰਾਣੀ ਤੇ ਗੁਰਜੀਤ ਸਿੰਘ ਦੀ ਅਗੁਵਾਈ ਵਿੱਚ ਆਈ ਟੀਮ ਨੇ ਸੌ ਦੇ ਕਰੀਬ ਲੋਕਾਂ ਦਾ ਮੁੱਫਤ ਖੂਨ ਟੈਸਟ ਕੀਤਾ ।ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੀ ਸਰਪਰਸਤ ਮੈਡਮ ਸੁਭਾਸ਼ ਚੌਧਰੀ , ਪ੍ਰਧਾਨ ਦਰਸ਼ਨ ਸਿੰਘ ਮੱਟੂ ਤੇ ਕੌਂਸਲਰ ਕੁਲਵਿੰਦਰ ਸੰਘਾ ਨੇ ਕਿਹਾ ਕਿ ਬਲੱਡ ਗਰੁੱਪ ਬਣਾ ਕੇ ਲੋੜਵੰਦਾਂ ਲਈ ਸਿੱਧਾ ਖੂਨਦਾਨ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਦੇਣ ਲਈ ਵੀ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰਧਾਨ ਨਗਰ ਕੌਂਸਲ ਰਾਜਿੰਦਰ ਸਿੰਘ ਸ਼ੂਕਾ,ਚੌਧਰੀ ਸਰਬਜੀਤ ਸਿੰਘ,ਡਾਕਟਰ ਸੁਰੇਸ਼ ਵਿੱਜ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *