ਕਿਸ਼ਤ ਭਰਨ ਲਈ ਕਢਵਾਏ ਪੈਸੇ ਅਣਪਛਾਤਾ ਨੋਜਵਾਨ ਚੁੱਕ ਕੇ ਹੋਇਆ ਫਰਾਰ

ss1

ਕਿਸ਼ਤ ਭਰਨ ਲਈ ਕਢਵਾਏ ਪੈਸੇ ਅਣਪਛਾਤਾ ਨੋਜਵਾਨ ਚੁੱਕ ਕੇ ਹੋਇਆ ਫਰਾਰ

img_20161124_125718ਰਾਮਪੁਰਾ ਫੂਲ 24 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਸਥਾਨਕ ਬੱਸ ਸਟੈਂਡ ਚ ਹਤਾਸ਼ ਹੋਈ ਬੈਠੀ ਔਰਤ ਬਿੰਦਰ ਕੌਰ ਵਾਸੀ ਪਿੰਡ ਖੋਖਰ ਨੇ ਦੱਸਿਆ ਕਿ ਉਹ ਕਿਸ਼ਤ ਭਰਨ ਲਈ ਕਈ ਦਿਨ ਧੱਕੇ ਖਾਣ ਤੋਂ ਬਾਅਦ ਪੈਸੇ ਕਢਵਾ ਕੇ ਲਿਆਈ ਸੀ ਕਿ ਅੱਜ ਕਰੀਬ 12:30 ਵਜੇ ਉਹ ਆਪਣੀ ਪਿੰਡ ਨੂੰ ਜਾਣ ਵਾਲੀ ਬੱਸ ਦਾ ਇੰਤਜਾਰ ਕਰ ਰਹੀ ਸੀ ਕਿ ਅਚਾਨਕ ਇੱਕ ਨੌਜਵਾਨ ਜਿਸਦੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ, ਉਸਦਾ ਇੱਕ ਲਿਫਾਫਾ ਜਿਸ ਵਿੱਚ ਕੇਲਿਆਂ ਦੇ ਨਾਲਨਾਲ ਉਸਦਾ ਪਰਸ ਜਿਸ ਵਿੱਚ 1500 ਰੁਪਏ ਸਨ ਲੈ ਕੇ ਭੱਜ ਗਿਆ। ਕਾਫੀ ਤਲਾਸ਼ ਕਰਨ ਤੋ ਬਾਅਦ ਵੀ ਉਸ ਨੌਜਵਾਨ ਦਾ ਕੁਝ ਪਤਾ ਨਹੀਂ ਲਗਿਆ।

print
Share Button
Print Friendly, PDF & Email