ਪਲਾਟ ਵਸਤੀ ਦੀ ਖ਼ਸਤਾਹਾਲ ਗਲੀ ਨੂੰ ਬਣਾਉਣ ਦੀ ਮੰਗ

ss1

ਪਲਾਟ ਵਸਤੀ ਦੀ ਖ਼ਸਤਾਹਾਲ ਗਲੀ ਨੂੰ ਬਣਾਉਣ ਦੀ ਮੰਗ

24trnp11ਹਰੀਕੇ ਪੱਤਣ, 24 ਨਵੰਬਰ (ਗਗਨਦੀਪ ਸਿੰਘ) ਸਰਕਾਰ ਦੇ ਵਿਕਾਸ਼ ਕਾਰਜਾ ਦੀ ਪੋਲ ਇਨ੍ਹਾਂ ਗਲੀਆਂ ਨਾਲੀਆ ਤੋਂ ਹੀ ਖੁਲਦੀ ਹੈ। ਇਹੋ ਜਿਹਾ ਹੀ ਇੱਕ ਮਾਮਲਾ ਹਰੀਕੇ ਦੀ ਪਲਾਟ ਵਸਤੀ ਦੇ ਮੁਹੱਲਾ ਵਾਸ਼ੀਆ ਨੇ ਪੱਤਰਕਾਰਾ ਦੇ ਧਿਆਨ ‘ਚ ਲਿਆਦਾ,ਇਸ ਮੌਕੇ ਮੁਹੱਲਾ ਵਾਸ਼ੀਆਂ ਨੇ ਜਾਣਕਾਰੀ ਦਿੱਤੀ ਕਿ ਅਸੀ ਆਪਣੀ ਫ਼ਰਿਆਦ ਮੋਹਤਵਾਰਾਂ ਅੱਗੇ ਕਰ ਚੁੱਕੇ ਆ ਪਰ ੳਨ੍ਹਾਂ ਦੇ ਕੰਨ ਤੇ ਜੂ ਨਹੀ ਸਰਕਦੀ । ਕਈ ਵਾਰ ਖ਼ਸਤਾਹਾਲ ਗਲੀ ਦੀ ਹਾਲਤ ਦਿਖਾਈ ਗਈ ਹੈ ਪਰ ਇਸ ਦਾ ਕੋਈ ਵੀ ਹੱਲ ਨਹੀ ਹੋਇਆਂ।ਇਸ ਗਲੀ ਦਾ ਪਾਣੀ ਦਾ ਨਿਕਾਸ਼ ਨਾ ਹੋਣ ਕਾਰਨ ਹਾਲਤ ਬਹੁਤ ਖ਼ਸਤਾ ਹੋ ਚੁੱਕੀ ਹੈ ਕਿ ਰਾਗੀਰਾ ਨੂੰ ਲੰਘਦਿਆਂ ਪਰੇਸ਼ਾਨੀਆ ਦਾ ਸਹਾਮਣਾ ਕਰਨਾ ਪੈਦਾ ਹੈ। ਅਸੀ ਮੁਹੱਲਾ ਵਾਸ਼ੀ ਸਰਕਾਰ ਅੱਗੇ ਮੰਗ ਕਰਦੇ ਹਾ ਕਿ ਸਾਡੀ ਖ਼ਸਤਾਹਾਲ ਗਲੀ ਨੂੰ ਪਹਿਲ ਦੇ ਅਧਾਰ ਤੇ ਬਣਾਇਆਂ ਜਾਵੇ। ਇਸ ਮੌਕੇ ਤੇ ਕੁਲਜਿੰਦਰ ਸਿੰਘ ਫੋਜੀ,ਬਲਦੇਵ ਸਿੰਘ,ਜੋਗਿੰਦਰ ਸਿੰਘ,ਕਰਤਾਰ ਸਿੰਘ,ਜਗੀਰ ਕੌਰ,ਦਲਬੀਰ ਕੌਰ,ਦਰਸ਼ਨ ਕੌਰ,ਕੁਲਪਿੰਦਰ ਕੌਰ,ਗੁਰਮੀਤ ਕੌਰ,ਗੁਰਸਾਹਬ ਸਿੰਘ,ਬਾਬਾ ਗੱਜਣ ਸਿੰਘ,ਦਵਿੰਦਰ ਸਿੰਘ,ਨਿਸ਼ਾਨ ਸਿੰਘ,ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *