ਐੱਸ ਵਾਈ ਐੱਲ ਨਹਿਰ ਦੀ ਉਸਾਰੀ ਬਦਲੇ ਸ. ਬਾਦਲ ਨੇ ਲਿਆ ਹਰਿਆਣੇ ਤੋਂ ਇੱਕ ਕਰੋੜ ਦਾ ਡਰਾਫਟ: ਸ. ਵਰਿੰਦਰ ਸਿੰਘ ਢਿੱਲੋਂ

ss1

ਐੱਸ ਵਾਈ ਐੱਲ ਨਹਿਰ ਦੀ ਉਸਾਰੀ ਬਦਲੇ ਸ. ਬਾਦਲ ਨੇ ਲਿਆ ਹਰਿਆਣੇ ਤੋਂ ਇੱਕ ਕਰੋੜ ਦਾ ਡਰਾਫਟ: ਸ. ਵਰਿੰਦਰ ਸਿੰਘ ਢਿੱਲੋਂ

img-20161124-wa0115ਤਲਵੰਡੀ ਸਾਬੋ, 24 ਨਵੰਬਰ (ਗੁਰਜੰਟ ਸਿੰਘ ਨਥੇਹਾ)- ਐੱਸ ਵਾਈ ਐੱਲ ਨਹਿਰ ਦੇ ਮੁੱਦੇ ਨੂੰ ਲੈ ਕੇ ਜਿੱਥੇ ਕਾਂਗਰਸ ਪਾਰਟੀ ਪੰਜਾਬ ਅਤੇ ਅਕਾਲੀ ਦਲ ਵੱਲੋਂ ਆਪਣੇ ਗੁਨਾਹ ਛੁਪਾ ਕੇ ਸਿਆਸਤ ਕੀਤੀ ਜਾ ਰਹੀ ਹੈ ਉੱਥੇ ਆਪ ਆਗੂ ਵੀ ਇਸ ਬੇਹੱਦ ਸੰਗੀਨ ਮਾਮਲੇ ‘ਤੇ ਚੁੱਪ ਧਾਰੀ ਬੈਠੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਇੱਕ ਪ੍ਰੈੱਸ ਬਿਆਨ ਵਿੱਚ ਸ. ਵਰਿੰਦਰ ਸਿੰਘ ਢਿੱਲੋਂ ਹਲਕਾ ਤਲਵੰਡੀ ਸਾਬੋ ਆਪਣਾ ਪੰਜਾਬ ਪਾਰਟੀ ਨੇ ਕੀਤਾ ਹੈ।
ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲੰਮੇ ਹੱਥੀਂ ਲੈਂਦਿਆਂ ਉਹਨਾਂ ਕਿਹਾ ਕਿ ਸ. ਬਾਦਲ ਨੇ ਜਿੱਥੇ ਆਪਣੀ 1977 ਦੀ ਅਕਾਲੀ ਵਜ਼ਾਰਤ ਵੇਲੇ ਹਰਿਆਣਾ ਦੇ ਅਧਿਕਾਰੀਆਂ ਤੋਂ ਗੁਪਤ ਸਰਵੇਖਣ ਕਰਵਾਇਆ ਉੱਥੇ ਨੋਟੀਫਿਕੇਸ਼ਨ ਨੰਬਰ 1ਫ਼3ਫ਼5 ਐੱਸ ਵਾਈ ਐੱਲ ਅਤੇ 121ਫ਼5 ਐੱਸ ਵਾਈ ਐੱਲ ਰਾਹੀਂ ਨਹਿਰ ਦੀ ਉਸਾਰੀ ਲਈ ਜ਼ਮੀਨ ਵੀ ਹਾਸਲ ਕਰਵਾਈ। ਆਪਣੀ ਗੱਲ ਜਾਰੀ ਰੱਖਦਿਆਂ ਉਹਨਾਂ ਸ. ਬਾਦਲ ਨੂੰ ਸਵਾਲ ਕੀਤਾ ਕਿ ਕੀ ਸ. ਬਾਦਲ ਨੇ 31 ਮਾਰਚ 1979 ਨੂੰ ਡਰਾਫਟ ਨੰਬਰ ਪੀ ਐੱਸ-800201 ਰਾਹੀਂ ਹਰਿਆਣਾ ਸਰਕਾਰ ਤੋਂ ਇੱਕ ਕਰੋੜ ਰੁਪਿਆ, ਚੌਧਰੀ ਦੇਵੀ ਲਾਲ ਦੀ ਸਰਕਾਰ ਤੋਂ ਗੁੜਗਾਉਂ ਵਿੱਚ ਇਸ ਨਹਿਰ ਬਦਲੇ ਆਪਣਾ ਹੋਟਲ ਬਣਾਉਣ ਲਈ 71000 (ਇਕੱਤਰ ਹਜ਼ਾਰ) ਵਰਗ ਮੀਟਰ ਜਗ੍ਹਾ 341 ਰੁਪਏ ਦੇ ਰਿਆਇਤੀ ਭਾਅ ‘ਤੇ ਖਰੀਦਣ ਦੇ ਨਾਲ-ਨਾਲ ਪੰਜਾਬ ਦੇ ਪਾਣੀ ਉਹਨਾਂ ਨੂੰ ਦੇਣ ਲਈ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਵਿੱਚ ਕੌਡੀਆਂ ਦੇ ਭਾਅ ਤਿੰਨ ਸੌ ਏਕੜ ਜ਼ਮੀਨ ਹਾਸਲ ਨਹੀਂ ਕੀਤੀ ਜਿੱਥੇ ਅੱਜ ਬਾਦਲਾਂ ਦਾ ਪੱਚੀ ਬੈੱਡ ਰੂਮ ਵਾਲਾ ਆਲੀਸਾਨ ਬੰਗਲਾ ਬਣਿਆ ਹੋਇਆ ਹੈ।
ਉਹਨਾਂ ਆਪਣੇ ਇਸ ਪ੍ਰੈੱਸ ਬਿਆਨ ਰਾਹੀਂ ਸ. ਸੁਖਬੀਰ ਸਿੰਘ ਬਾਦਲ ‘ਤੇ ਵਰਦ੍ਹਿਆਂ ਕਿਹਾ ਕਿ ਅੱਜ ਪੰਜਾਬ ਦੇ ਪਾਣੀ ਬਚਾਉਣ ਅਤੇ ਐੱਸ ਵਾਈ ਐੱਲ ਦੇ ਵਿਰੋਧ ਵਿੱਚ ਬੋਲ ਕੇ ਵੋਟ ਰਾਜਨੀਤੀ ਕਰ ਰਹੇ ਛੋਟੇ ਬਾਦਲ ਨੇ ਹਰਿਆਂਣਾ ਸਰਕਾਰ ਦੇ ਚਾਰ ਸਾਲਾ ਜਸ਼ਨ ਸਮਾਰੋਹ ਦੌਰਾਨ ਜਦੋਂ ਸਟੇਜ ‘ਤੇ ਖੜ੍ਹ ਕੇ ਚੌਟਾਲੇ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਇਹ ਬਿਆਨ ਦਿੱਤਾ ਸੀ ਕਿ “ਐੱਸ ਵਾਈ ਐੱਲ ਵੀ ਬਣਵਾਂਵਾਂਗੇ ਤੇ ਹਰਿਆਣੇ ਨੂੰ ਪਾਣੀ ਵੀ ਦੇਵਾਂਗੇ”, ਕੀ ਉਸ ਸਮੇਂ ਪੰਜਾਬ ਕੋਲ ਪਾਣੀ ਫਾਲਤੂ ਸੀ?
ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਪੰਜਾਬ ਵਿਰੋਧੀ ਅਤੇ ਗਲਤ ਫੈਸਲਾ ਕਰਾਰ ਦਿੰਦਿਆਂ ਆਪਣੇ ਇਸ ਪ੍ਰੈੱਸ ਬਿਆਨ ਵਿੱਚ ਆਪਣਾ ਪੰਜਾਬ ਪਾਰਟੀ ਦੇ ਉਕਤ ਨੇਤਾ ਨੇ ਕਿਹਾ ਕਿ ਰਿਪੇਰੀਅਨ ਕਾਨੂੰਨ ਮੁਤਾਬਿਕ ਪੰਜਾਬ ਦੇ ਪਾਣੀ ‘ਤੇ ਸਿਰਫ ਪੰਜਾਬ ਦਾ ਹੱਕ ਹੈ ਅਤੇ ਇਸ ਵਿੱਚ ਹੋਰ ਰਾਜਾਂ ਨੂੰ ਦਿੱਤੇ ਜਾ ਰਹੇ ਵੀਹ ਪ੍ਰਤੀਸ਼ਤ ਪਾਣੀ ਦੀ ਕੀਮਤ ਵਸੂਲਣ ਦਾ ਪੰਜਾਬ ਹੱਕਦਾਰ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *