ਡੀਏਵੀ ਪਬਲਿਕ ਸਕੂਲ ਵਿੱਖੇ ਖੇਡ ਸਮਾਰੋਹ ਦਾ ਅਯੋਜਨ

ss1

ਡੀਏਵੀ ਪਬਲਿਕ ਸਕੂਲ ਵਿੱਖੇ ਖੇਡ ਸਮਾਰੋਹ ਦਾ ਅਯੋਜਨ

dav-public-school-sports-eventsਰਾਜਪੁਰਾ 23 ਨਵੰਬਰ (ਧਰਮਵੀਰ ਨਾਗਪਾਲ) ਡੀ ਏ ਵੀ ਪਬਲਿਕ ਸਕੂਲ ਦੇ ਜੂਨੀਅਰ ਵਿੰਗ ਵਿੱਚ ਸਲਾਨਾ ਖੇਡ ਸਮਾਰੋਹ ਦਾ ਅਯੋਜਨ ਕੀਤਾ ਗਿਆ ਤੇ ਇਸ ਖੇਡ ਸਮਾਰੋਹ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਸ਼੍ਰੀ ਮਤੀ ਅਲਪਨਾ ਪਾਠਕ ਵਲੋਂ ਰੰਗ ਬਿਰੰਗੇ ਗੁਬਾਰੇ ਅਸਮਾਨ ਤੇ ਛੋੜਕੇ ਕੀਤੀ ਗਈ। ਇਸ ਪ੍ਰਤੀਯੋਗਤਾ ਵਿੱਚ ਪ੍ਰੀ ਨਰਸਰੀ ਤੋਂ ਦੂਜੀ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਖੇਡ ਪ੍ਰਤੀਯੋਗਤਾ ਵਿੱਚ ਸਿੰਪਲ ਰੇਸ, ਬਾਲ ਰੇਸ, ਸਾਇਕਲ ਰੇਸ, ਬਾਲ ਵਿਦ ਰਿੰਗ ਰੇਸ, ਬਲਾਕ ਰੇਸ, ਫਰਾਗ ਰੇਸ, ਪੇਸਟਿੰਗ ਬਿੰਦੀ, ਗੈਟ ਰੇਡੀ ਫਾਰ ਸਕੂਲ, ਆਨ ਜੇ ਪਿਕਿੰਗ, ਬਾਊਸਿੰਗ ਬਾਲ, ਮਿਊਜਿਕਲ ਚੇਅਰ, ਕੈਰਮ ਲੂਡੋ ਆਦਿ ਵਰਗੀਆ ਖੇਡਾ ਸ਼ਾਮਲ ਸਨ। ਇਹਨਾਂ ਕਲਾਸਾ ਦੇ ਤਕਰੀਬਨ ਸਾਰੇ ਵਿਦਿਆਰਥੀਆਂ ਨੇ ਇਹਨਾਂ ਖੇਡਾ ਵਿੱਚ ਹਿੱਸਾ ਲੈ ਕੇ ਇਸ ਖੇਡ ਪ੍ਰਤੀਯੌਗਤਾ ਦਾ ਖੂਬ ਆਨੰਦ ਮਾਣਿਆ। ਸਕੂਲ ਦੀ ਪ੍ਰਿੰਸੀਪਲ ਨੇ ਸਮੂਹ ਬਚਿਆ ਨੂੰ ਇਸ ਖੇਡ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਵਧਾਈ ਦਿੱਤੀ ਅਤੇ ਉਹਨਾਂ ਬਚਿਆ ਨੂੰ ਖੇਡਾ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਇਹ ਖੇਡ ਸਮਾਰੋਹ  ਜਯ ਹੋ ਦੇ ਗੀਤ ਨਾਲ ਸਮਾਪਤ ਹੋਇਆ।

print
Share Button
Print Friendly, PDF & Email

Leave a Reply

Your email address will not be published. Required fields are marked *