ਪਿੰਡ ਰੋਹੜ ਜਗੀਰ ਵਿਖੇ ਲੱਗੀ ਅੱਗ , ਦੋ ਤੂੜੀ ਦੇ ਕੁੱਪ ਅੱਧੇ ਅੱਧੇ ਸੜੇ

ss1

ਪਿੰਡ ਰੋਹੜ ਜਗੀਰ ਵਿਖੇ ਲੱਗੀ ਅੱਗ , ਦੋ ਤੂੜੀ ਦੇ ਕੁੱਪ ਅੱਧੇ ਅੱਧੇ ਸੜੇ
ਜੋੜੇ ਖੰਭਿਆਂ ਵਿਚ ਰੱਖੇ ਟਰਾਸਫਾਰਮਰ ਦੀਆਂ ਤਾਰਾਂ ਦੇ ਆਪਸੀ ਸੰਪਰਕ ਕਾਰਨ ਵਾਪਰੀ ਘਟਨਾ

17-51

 
ਪਟਿਆਲਾ , 16 ਮਈ (ਪ.ਪ.) ਪਟਿਆਲਾ ਜਿਲ੍ਹੇ ਦੇ ਪਿੰਡ ਰੋਹੜ ਜਗੀਰ ਵਿਖੇ ਅੱਜ ਦੁਪਹਿਰ 3 ਵਜੇ ਅਚਾਨਕ ਬਿਜਲੀ ਦੇ ਜੋੜੇ ਖੰਭਿਆਂ ਵਿਚ ਰੱਖੇ ਟਰਾਸਫਾਰਮ ਦੀਆਂ ਤਾਰਾਂ ਦੇ ਆਪਸੀ ਟਕਰਾਅ ਕਾਰਨ ਨਿਕਲੀਆਂ ਚਿੰਗਆੜਿਆਂ ਕਾਰਨ ਦੋ ਤੁੜੀ ਦੇ ਕੁੱਪਾ ਨੂੰ ਅੱਗ ਗਈ ਪਿੰਡ ਦੇ ਸਰਪੰਚ ਸ. ਬਲਕਾਰ ਸਿੰਘ ਨੇ ਤੁਰੰਤ ਫਾਇਰ ਬਿਰਗੇਡ ਡਿਪਾਰਟਮੈਂਟ ਵਿਚ ਫੋਨ ਕਰ ਦਿੱਤਾਂ , ਪਰ ਫਾਇਰ ਬਿਰਗੇਡ ਗੱਡੀ ਉੱਥੇ ਨਾ ਪਹੁੰਚ ਸਕੀ । ਪਿੰਡ ਵਾਸੀਆਂ ਦੁਆਰਾ ਦੱਸਿਆਂ ਗਿਆਂ ਕਿ ਪਟਿਆਲਾ ਉਹਨਾਂ ਨੂੰ ਲਗਭਗ 28 ਕਿਲੋਮੀਟਰ ਦੀ ਦੂਰੀ ਤੇ ਪੈਂਦਾਂ ਹੈ ਹੋ ਸਕਦਾ ਹੈ ਇਸ ਕਾਰਨ ਗੱਡੀ ਸਮੇ ਸਿਰ ਨਹੀਂ ਪਹੁੰਚ ਸਕੀ । ਪਰ ਅੱਗ ਲੱਗਣ ਦੇ 70 ਮਿੰਟ ਬੀਤ ਜਾਣ ਮਗਰੋਂ ਵੀ ਅੱਗ ਬੁਝਾਊਂਣ ਵਾਲੀ ਗੱਡੀ ਉੱਥੇ ਨਹੀਂ ਪਹੁੰਚ ਸਕੀ । ਪਿੰਡ ਵਾਸੀਆਂ ਨੇ ਸਪਰੇਅ ਪੰਪਾਂ ਤੇ ਤੇ ਘਰਾਂ ਵਿਚੋਂ ਬਾਲਟੀਆਂ ਨਾਲ ਪਾਣੀ ਨਾਲ ਪਾਣੀ ਭਰ ਭਰ ਕੇ ਅੱਗ ਤੇ ਕਾਬੂ ਪਾ ਲਿਆਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ , ਦੱਸਿਆਂ ਜਾ ਰਿਹਾਂ ਹੈ ਕਿ ਤੂੜੀ ਵਾਲੇ ਕੁੱਪ ਭੁਪਿੰਦਰ ਸਿੰਘ ਪਿਤਾ ਜੰਗ ਸਿਘ , ਤੇ ਗੁਰਬਚਨ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਹਨ , ਇਹ ਦੋਨੋ ਹੀ ਕੁੱਪ ਅੱਧੇ ਅੱਧੇ ਸੜ ਕੇ ਸੁਆਹ ਹੋ ਗਏ ਹਨ।

print

Share Button
Print Friendly, PDF & Email