ਸਰਬੱਤ ਖਾਲਸਾਂ ਕਰਵਾਉਣ ਦਾ ਫੈਸਲਾਂ ਸਹੀ ਵਿਰੋਧ ਕਰਨ ਵਾਲੇ ਵੀਰ ਸਰਕਾਰ ਦੇ ਹੱਕ ਵਿੱਚ ਭੁਗਤਣ ਤੋ ਗੁਰੇਜ਼ ਕਰਨ – ਭਾਈ ਚੱਕ

ss1

ਸਰਬੱਤ ਖਾਲਸਾਂ ਕਰਵਾਉਣ ਦਾ ਫੈਸਲਾਂ ਸਹੀ ਵਿਰੋਧ ਕਰਨ ਵਾਲੇ ਵੀਰ ਸਰਕਾਰ ਦੇ ਹੱਕ ਵਿੱਚ ਭੁਗਤਣ ਤੋ ਗੁਰੇਜ਼ ਕਰਨ – ਭਾਈ ਚੱਕ

1ਫਰੀਦਕੋਟ/ਦੁਬਈ,23 ਨਵੰਬਰ (ਜਗਦੀਸ਼ ਬਾਂਬਾ ) ਜਦੋ ਸਰਬੱਤ ਖਾਲਸਾਂ ਤੋ ਘਬਰਾਂ ਕੇ ਸਰਕਾਰ ਤਰਾਂ ਤਰਾਂ ਹੱਥ ਕੰਡੇ ਅਪਣਾ ਰਹੀ ਹੈ,ਫੇਰ ਸਮਝੋ ੮ ਦਸੰਬਰ ਨੂੰ ਸਰਬੱਤ ਖਾਲਸਾਂ ਕਰਵਾਉਣ ਦਾ ਜਥੇਦਾਰਾਂ ਦਾ ਫੈਸਲਾ ਸਹੀ ਅਤੇ ਕੌਮ ਦੇ ਹਿੱਤ ਵਿੱਚ ਹੈ ਕਿਉਕਿ ਸਰਕਾਰਾਂ ਕਦੇ ਨਹੀ ਚਹੁੰਦੀਆਂ ਕੇ ਕੋਈ ਘੱਟ ਗ਼ਿਣਤੀ ਕੋਮ ਆਪਣੇ ਫੈਸਲੇ ਆਪ ਕਰੇ ਅਤੇ ਤਰੱਕੀ ਕਰੇਦੂਜੇ ਪਾਸੇ ਜੋ ਪੰਥਕ ਵੀਰ ਸਰਬੱਤ ਖਾਲਸਾਂ ਦੀ ਵਿਰੋਧਤਾਂ ਕਰ ਰਹੇ ਹਨ,ਉਹ ਵੀ ਸਰਕਾਰ ਦੇ ਹੱਕ ਵਿੱਚ ਜਾਂਦਾ ਹੈ,ਇਹ ਸਰਕਾਰ ਦੀ ਹੱਲਾਸੇਰੀ ਵਧਾਂ ਰਿਹਾ ਹੈ,ਇਹਨਾਂ ਸ਼ਬਦਾ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਨੇ ਸਾਡੇ ਪੱਤਰਕਾਰ ਨਾਲ ਦੁਬਈ ਤੋ ਟੈਲੀ ਫੋਨ ਤੇ ਗੱਲਬਾਤ ਕਰਦਿਆਂ ਕਹੇ,ਉਹਨਾਂ ਕਿਹਾ ਕੇ ਦੇਸ਼ ਦੇ ਕਾਨੂੰਨ ਅਨੁਸਾਰ ਕਿਸੇ ਵੀ ਧਰਮ ਦੇ ਕੋਮੀ ਕਾਰਜ਼ ਵਿਚ ਸਰਕਾਰ ਦਖ਼ਲ ਨਹੀ ਦੇ ਸਕਦੀ,ਪਰ ਪੰਜਾਬ ਸਰਕਾਰ ਦਖ਼ਲ ਹੀ ਨਹੀ ਦੇ ਰਹੀ ਸਗੋ ਪ੍ਰਬੰਧਕਾਂ ਤੇ ਆਈ.ਐਸ.ਆਈ ਨਾਲ ਸਬੰਧਾਂ ਦੇ ਝੂਠੇ ਅਤੇ ਬੇਬੁਨਿਆਦ ਦੋਸ਼ ਲਾ ਕੇ ਸਰਬੱਤ ਖਾਲਸਾਂ ਦੀ ਪਵਿੱਤਰਤਾਂ ਨੂੰ ਦਾਗ ਦਾਰ ਕਰ ਰਹੀ ਹੈ। ਉਹਨਾ ਕਿਹਾ ਕੇ ਹੁਣ ਸਮਾ ਆ ਗਿਆ ਹੈ ਕੇ ਕੌਮ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਆਪਣੀ ਨਿੱਜੀ ਵਿਰੋਧਤਾਂ ਨੂੰ ਤਿਆਗ ਕੇ ਇਕ ਪਲੇਟਫਾਰਮ ਤੇ ਇਕੱਤਰ ਹੋਣ ਅਤੇ ਸਰਬੱਤ ਖਾਲਸਾਂ ਦੇ ਪ੍ਰਬੰਧਕਾ ਦਾ ਸਾਥ ਦੇਣ ਜਿਸ ਨਾਲ ਕੋਮ ਤਰੱਕੀ ਦੀਆਂ ਬੁਲੰਦੀਆਂ ਨੂੰ ਸਰ ਕਰ ਸਕੇ ਅਤੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *