ਆਲਮਾਈਟੀ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

ss1

ਆਲਮਾਈਟੀ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

17-52

ਮਲੇਰਕੋਟਲਾ, 16 ਮਈ (ਪ.ਪ.): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸ਼ਿਤ 12ਵੀਂ ਜਮਾਤ ਦਾ ਆਲਮਾਈਟੀ ਪਬਲਿਕ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਪ੍ਰਿੰਸੀਪਲ ਮੁਹੰੰਮਦ ਸ਼ਫੀਕ ਨੇ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ। ਮੁਹੰਮਦ ਸਾਕਿਬ ਪੁੱਤਰ ਮੁਹੰੰਮਦ ਬਸ਼ੀਰ ਨੇ 386/450 ਨੰਬਰ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਕੌਸਰ ਪੁੱਤਰ ਮੁਹੰਮਦ ਸ਼ਰੀਫ 375/450 ਨਾਲ ਦੂਜਾ, ਸ਼ਹਿਨਾਜ਼ ਪੁੱਤਰੀ ਮੁਹੰੰਮਦ ਰਮਜ਼ਾਨ, ਸਾਨੀਆ ਪੁੱਤਰੀ ਮੁਹੰੰਮਦ ਅਨਵਾਰ ਨੇ 372/450 ਨੰੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਬਾਕੀ ਸਾਰੇ ਵਿਦਿਆਰਥੀ ਵੀ 75 ਪ੍ਰਤੀਸ਼ਤ ਤੋਂ ਜ਼ਿਆਦਾ ਨੰਬਰਾਂ ਨਾਲ ਪਾਸ ਹੋਏ ਹਨ। ਇਸ ਮੌਕੇ ਤੇ ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਇਸ ਦਾ ਸਿਹਰਾ ਬੱਚਿਆਂ ਸਕੂਲ ਦੇ ਸਟਾਫ ਅਤੇ ਮਾਪਿਆਂ ਨੂੰ ਦਿੱਤਾ। ਉਹਨਾਂ ਕਿਹਾ ਕਿ ਇਸ ਕਾਮਯਾਬੀ ਲਈ ਸਾਰੇ ਬੱਚੇ, ਸਕੂਲ ਮੈਨੇਜ਼ਮੈਂਟ ਅਤੇ ਸਟਾਫ ਵਧਾਈ ਦੇ ਪਾਤਰ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *