ਗੁਰਮੇਲ ਕੌਰ ਦੀ ਸੇਵਾ ਮੁਕਤੀ ’ਤੇ ਥਾਣਾ ਭਦੌੜ ਨੇ ਦਿੱਤੀ ਨਿੱਘੀ ਵਿਦਾਇਗੀ

ss1

ਗੁਰਮੇਲ ਕੌਰ ਦੀ ਸੇਵਾ ਮੁਕਤੀ ’ਤੇ ਥਾਣਾ ਭਦੌੜ ਨੇ ਦਿੱਤੀ ਨਿੱਘੀ ਵਿਦਾਇਗੀ

30-8 (1)
ਭਦੌੜ 30 ਅਪ੍ਰੈਲ (ਵਿਕਰਾਂਤ ਬਾਂਸਲ) ਥਾਣਾ ਭਦੌੜ ਵਿਖੇ ਪਿਛਲੇ 32 ਸਾਲ ਤੋਂ ਬਤੌਰ ਸਫ਼ਾਈ ਸੇਵਕ ਵੱਜੋਂ ਆਪਣੀਆਂ ਸੇਵਾਵਾਂ ਦੇਣ ਵਾਲੀ ਮਾਤਾ ਗੁਰਮੇਲ ਕੌਰ ਦੀ ਸੇਵਾਮੁਕਤੀ ’ਤੇ ਥਾਣਾ ਭਦੌੜ ਦੇ ਮੁੱਖੀ ਇੰਸਪੈਕਟਰ ਸਰਬਜੀਤ ਸਿੰਘ ਸਮੇਤ ਸਮੁੱਚੇ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਇੰਸਪੈਕਟਰ ਸਰਬਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਮਾਤਾ ਗੁਰਮੇਲ ਕੌਰ ਨੇ ਆਪਣੀ ਡਿਊਟੀ ਸਦਾ ਈਮਾਨਦਾਰੀ, ਦਿਆਨਤਦਾਰੀ ਅਤੇ ਤਨਦੇਹੀ ਨਾਲ ਨਿਭਾਈ ਹੈ ਅਤੇ ਜਿਸ ’ਤੇ ਸਾਨੂੰ ਸਭ ਨੂੰ ਮਾਣ ਹੈ। ਮਾਤਾ ਗੁਰਮੇਲ ਕੌਰ ਨੇ ਮਾਣ ਸਨਮਾਨ ਦੇਣ ਲਈ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਥਾਣਾ ਮੁੱਖੀ ਸਰਬਜੀਤ ਸਿੰਘ,ਏ.ਐਸ.ਆਈ. ਪਰਮਜੀਤ ਸਿੰਘ, ਐਸ.ਆਈ. ਰਘਵੀਰ ਸਿੰਘ, ਕੌਰ ਸਿੰਘ, ਕਮਲਜੀਤ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ, ਮੁੱਖ ਮੁਨਸ਼ੀ ਰਜਿੰਦਰ ਸਿੰਘ, ਦਲਵਿੰਦਰ ਸਿੰਘ, ਲਖਵੀਰ ਲੱਖਾ, ਹੈਡ ਕਾਂਸਟੇਬਲ ਪਵਨ ਕੁਮਾਰ ਬਾਵਾ, ਸੰਤੋਖ ਸਿੰਘ, ਰਮਨਦੀਪ ਕੌਰ, ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ ਤੋਂ ਇਲਾਵਾ ਗੁਰਮੇਲ ਕੌਰ ਦੇ ਰਿਸ਼ਤੇਦਾਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *